ਦਿੱਲੀ : ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਪਹਾੜੀ ਰਾਜਾਂ ਵਿੱਚ ਲਗਾਤਾਰ ਹੋ ਪੈ ਰਹੇ ਮੀਂਹ ਨੇ ਦਿੱਲੀ ਦੀ ਚਿੰਤਾ ਵੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇੱਥੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਕੇਂਦਰੀ ਜਲ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਮੰਗਲਵਾਰ ਰਾਤ 10 ਵਜੇ ਪੁਰਾਣੇ ਰੇਲਵੇ ਪੁਲ ‘ਤੇ ਯਮੁਨਾ ਦੇ ਪਾਣੀ ਦਾ ਪੱਧਰ 205.39 ਮੀਟਰ ਦਰਜ ਕੀਤਾ ਗਿਆ, ਜੋ ਕਿ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ।
ਦੂਜੇ ਪਾਸੇ ਹਰਿਆਣਾ ਦੇ ਯਮੁਨਾਨਗਰ ਸਥਿਤ ਹਥੀਨੀਕੁੰਡ ਬੈਰਾਜ ‘ਤੇ ਵੀ ਪਾਣੀ ਦਾ ਵਹਾਅ ਵਧ ਕੇ 75,000 ਕਿਊਸਿਕ ਹੋ ਗਿਆ ਹੈ, ਜੋ ਕਿ 26 ਜੁਲਾਈ ਤੋਂ ਬਾਅਦ ਸਭ ਤੋਂ ਵੱਧ ਹੈ। ਅਜਿਹੇ ‘ਚ ਦਿੱਲੀ ਦੇ ਲੋਕ ਇਕ ਵਾਰ ਫਿਰ ਪਾਣੀ ਭਰਨ ਕਾਰਨ ਹੜ੍ਹਾਂ ਦੀ ਚਿੰਤਾ ਸਤਾਉਣ ਲੱਗ ਗਈ ਹੈ । ਰਾਜਧਾਨੀ ਵਿੱਚ 10 ਜੁਲਾਈ ਤੋਂ ਲਗਾਤਾਰ ਅੱਠ ਦਿਨਾਂ ਤੱਕ ਨਦੀ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਸੀ। ਇਸ ਦੌਰਾਨ 13 ਜੁਲਾਈ ਨੂੰ ਯਮੁਨਾ ਨਦੀ ਦਾ ਪੱਧਰ ਰਿਕਾਰਡ 208.66 ਮੀਟਰ ਤੱਕ ਪਹੁੰਚ ਗਿਆ ਸੀ। ਇਸ ਹੜ੍ਹ ਕਾਰਨ 27,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਇਸ ਦੌਰਾਨ ਜਾਇਦਾਦ, ਕਾਰੋਬਾਰ ਆਦਿ ਪੱਖੋਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
#WATCH | Water level of River Yamuna rises in Delhi again. Drone visuals from this morning show the current situation around Old Yamuna Bridge (Loha Pul) pic.twitter.com/PATydIBQXZ
— ANI (@ANI) August 16, 2023
ਹਾਲਾਂਕਿ ਯਮੁਨਾ ‘ਚ ਇਕ ਵਾਰ ਫਿਰ ਹੜ੍ਹ ਆਉਣ ਦੇ ਖ਼ਦਸ਼ੇ ਦਰਮਿਆਨ ਦਿੱਲੀ ਸਰਕਾਰ ਦੇ ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਦਿੱਲੀ ‘ਚ ਨਦੀ ਦੇ ਪਾਣੀ ਦਾ ਪੱਧਰ ਵਧੇਗਾ ਪਰ ਇਸ ਨਾਲ ਗੰਭੀਰ ਸਥਿਤੀ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ | . ਅਧਿਕਾਰੀ ਨੇ ਕਿਹਾ ਕਿ ਨਦੀ ਦੇ ਨਾਲ-ਨਾਲ ਨੀਵੇਂ ਇਲਾਕੇ ਡੁੱਬ ਸਕਦੇ ਹਨ, ਪਰ ਸਥਿਤੀ ਦੇ ਗੰਭੀਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਕਿਹਾ, ‘ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ। ਪਾਣੀ ਦਾ ਪੱਧਰ ਵਧ ਸਕਦਾ ਹੈ ਪਰ ਗੰਭੀਰ ਸਥਿਤੀ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
#WATCH | Delhi: Yamuna continues to overflow; latest morning visuals from Old Yamuna Bridge (Loha Pul) pic.twitter.com/JJ9YuSCpPX
— ANI (@ANI) August 16, 2023
ਦੱਸ ਦੇਈਏ ਕਿ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਭਾਰੀ ਮੀਂਹ ਨੇ ਭਾਰੀ ਤਬਾਹੀ ਮਚਾਈ ਸੀ। ਇਕੱਲੇ ਹਿਮਾਚਲ ਵਿਚ ਹੀ ਇਸ ਮੀਂਹ ਕਾਰਨ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉੱਤਰਾਖੰਡ ‘ਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਜਦਕਿ 5 ਹੋਰ ਲਾਪਤਾ ਹੋ ਗਏ ਹਨ।
ਇਸ ਮੂਸਲਾਧਾਰ ਬਾਰਸ਼ ਕਾਰਨ ਦੋਹਾਂ ਸੂਬਿਆਂ ‘ਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਇੱਥੇ ਬਦਰੀਨਾਥ, ਕੇਦਾਰਨਾਥ ਅਤੇ ਗੰਗੋਤਰੀ ਮੰਦਰਾਂ ਨੂੰ ਜਾਣ ਵਾਲੇ ਰਾਸ਼ਟਰੀ ਰਾਜ ਮਾਰਗਾਂ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਚਾਰਧਾਮ ਯਾਤਰਾ ਨੂੰ ਰੋਕਣਾ ਪਿਆ ਹੈ।