‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਦੇ ਨਵੇਂ ਰੂਪ ਉਮੀਕਰੋਨ ਕਾਰਨ ਕੋਰੋਨਾ ਵਾਇਰਸ ਮਹਾਂਮਾਰੀ ਦੀ ਤੀਜੀ ਲਹਿਰ ਦੇ ਫਰਵਰੀ ਵਿੱਚ ਆਪਣੇ ਸਿਖਰ ਦੇ ਆਸਾਰ ਹਨ। ਇਸ ਨਾਲ ਦੇਸ਼ ਵਿੱਚ ਪ੍ਰਤੀ ਦਿਨ ਇੱਕ ਲੱਖ ਤੋਂ ਡੇਢ ਤੱਕ ਮਾਮਲੇ ਸਾਹਮਣੇ ਆ ਸਕਦੇ ਹਨ।
ਕੋਵਿਡ-19 ਦੇ ਗਣਿਤਿਕ ਅਨੁਮਾਨ ਵਿੱਚ ਸ਼ਾਮਲ ਭਾਰਤੀ ਤਕਨਾਲੋਜੀ ਸੰਸਥਾਨ ਦੇ ਵਿਗਿਆਨੀ ਮਨਿੰਦਰਾ ਅਗਰਵਾਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਅੰਦਾਜ਼ੇ ਵਿੱਚ ਭਾਰਤ ਵਿੱਚ ਓਮੀਕਰੋਨ ਕੇਸਾਂ ਨੂੰ ਇੱਕ ਕਾਰਕ ਵਜੋਂ ਸ਼ਾਮਲ ਕੀਤਾ ਗਿਆ ਹੈ।
ਅਗਰਵਾਲ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, ‘ਨਵੇਂ ਸਵਰੂਪ ਦੇ ਨਾਲ ਸਾਡਾ ਮੌਜੂਦਾ ਅੰਦਾਜ਼ਾ ਹੈ ਕਿ ਤੀਜੀ ਲਹਿਰ ਫਰਵਰੀ ਤੱਕ ਦੇਸ਼ ਵਿੱਚ ਆ ਸਕਦੀ ਹੈ ਪਰ ਇਹ ਦੂਜੀ ਲਹਿਰ ਤੋਂ ਹਲਕਾ ਹੋਵੇਗੀ। ਹੁਣ ਤੱਕ ਅਸੀਂ ਦੇਖਿਆ ਹੈ ਕਿ ਓਮੀਕਰੋਨ ਦੇ ਕਾਰਨ ਹੋਣ ਵਾਲੇ ਇਨਫੈਕਸ਼ਨ ਦੀ ਗੰਭੀਰਤਾ ਡੈਲਟਾ ਫਾਰਮ ਵਰਗੀ ਨਹੀਂ ਹੈ।