‘ਦ ਖ਼ਾਲਸ ਬਿਊਰੋ : ਅਫਗਾ ਨਿਸਤਾਨ ਵਿੱਚ ਅੱਤ ਵਾਦੀਆਂ ਵੱਲੋਂ ਉੱਥੋਂ ਦੇ ਸਿੱਖ ਗੁਰਦੁਆਰਾ ਸਹਿਬਾਨ ਨੂੰ ਦੂਜੀ ਵਾਰ ਨਿਸ਼ਾ ਨਾ ਬਣਾਇਆ ਗਿਆ ਹੈ। ਅਫਗਾ ਨਿਸਤਾਨ ਦੇ ਕਾਬੁਲ ਸਥਿਤ ਗੁਰਦੁਆਰਾ ਕਰਤੇ ਪਰਵਾਨ ਉੱਤੇ ਅੱਤ ਵਾਦੀਆਂ ਵੱਲੋਂ ਗੋ ਲਾ ਬਾਰੀ ਕਰਕੇ ਕਬਜ਼ਾ ਕਰਨ ਦੀ ਦੁਖਦਾਈ ਖ਼ਬਰ ਮਿਲੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇੱਕ ਸੇਵਾਦਾਰ ਦੀ ਮੌ ਤ ਹੋਣ ਅਤੇ ਕਈ ਹੋਰਾਂ ਦੇ ਜ਼ਖ਼ ਮੀ ਹੋਣ ਦੀ ਸੂਚਨਾ ਮਿਲੀ ਹੈ। ਮੌ ਤਾਂ ਦੀ ਗਿਣਤੀ ਵੱਧ ਹੋਣ ਸ਼ੰ ਕਾ ਪ੍ਰਗਟਾਇਆ ਜਾ ਰਿਹਾ ਹੈ।
ਮਿਲ ਰਹੀਆਂ ਖ਼ਬਰਾਂ ਅਨੁਸਾਰ ਗੁਰਦੁਆਰਾ ਸਾਹਿਬ ਨੂੰ ਅੱਤ ਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ ਅਤੇ ਨੌਂ ਵਜੇ ਤੱਕ ਗੋ ਲੀਆਂ ਚੱਲਣ ਦੀ ਆਵਾਜ਼ ਸੁਣ ਰਹੀ ਸੀ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅੱਤ ਵਾਦੀਆਂ ਦੇ ਕਿਹੜੇ ਧ ੜੇ ਵੱਲੋਂ ਹਮ ਲਾ ਕੀਤਾ ਗਿਆ ਹੈ ਅਤੇ ਇਹਨਾਂ ਦੀ ਮਨਸ਼ਾ ਕੀ ਹੈ।
ਪਿਛਲੇ ਸਾਲ ਅਕਤੂਬਰ ਵਿੱਚ 15 ਤੋਂ 20 ਅੱਤ ਵਾਦੀ ਕਾਬੁਲ ਦੇ ਕਰਤ-ਏ-ਪਰਵਾਨ ਜ਼ਿਲ੍ਹੇ ਦੇ ਇੱਕ ਗੁਰਦੁਆਰੇ ਵਿੱਚ ਦਾਖਲ ਹੋਏ ਅਤੇ ਗਾ ਰਡਾਂ ਨੂੰ ਬੰਨ੍ਹ ਦਿੱਤਾ ਸੀ। ਇਸ ਤੋਂ ਇਲਾਵਾ ਮਾਰਚ 2020 ਵਿਚ ਵੀ ਕਾਬੁਲ ਦੇ ਛੋਟੇ ਬਾਜ਼ਾਰ ਖੇਤਰ ਵਿਚ ਸ੍ਰੀ ਗੁਰੂ ਹਰਿਰਾਇ ਸਾਹਿਬ ਗੁਰਦੁਆਰੇ ‘ਤੇ ਇਕ ਹਮ ਲਾ ਹੋਇਆ ਸੀ, ਜਿਸ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ 27 ਸਿੱਖ ਮਾ ਰੇ ਸਨ ਅਤੇ ਕਈ ਜ਼ਖ ਮੀ ਹੋ ਗਏ ਸਨ।
ਕਰਤੇ ਪਰਵਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਨੇੜੇ ਧ ਮਾਕਾ ਹੋਇਆ ਅਤੇ ਅੱਤ ਵਾਦੀਆਂ ਨੇ ਗੋ ਲੀਆਂ ਚਲਾਈਆਂ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਚੌਂਕੀਦਾਰ ਦੀ ਮੌ ਤ ਹੋ ਗਈ ਹੈ ਪਰ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੀਆਂ ਜਾ ਨਾਂ ਗਈਆਂ ਹਨ। ਉਨ੍ਹਾਂ ਨੇ ਫੱਟ ੜਾਂ ਦੀ ਗਿਣਤੀ ਬਾਰੇ ਵੀ ਅਗਿਆਨਤਾ ਪ੍ਰਗਟ ਕੀਤੀ।
ਗੁਰਦੁਆਰਾ ਸਾਹਿਬ ’ਤੇ ਅੱਤ ਵਾਦੀ ਹਮ ਲੇ ਤੋਂ ਬਾਅਦ ਤਿੰਨ ਲੋਕ ਸੁਰੱਖਿਅਤ ਕੱਢ ਲਏ ਗਏ ਹਨ। ਜੋ ਕੰਢੇ ਗਏ ਹਨ, ਉਹਨਾਂ ਵਿਚ ਦੋ ਜਣਿਆਂ ਦਾ ਨਾਂ ਰਘੁਬੀਰ ਸਿੰਘ ਹੈ ਜਦੋਂ ਕਿ ਤੀਜੇ ਦਾ ਨਾਂ ਤਰਲੋਕ ਸਿੰਘ ਹੈ। ਦੋ ਵਿਅਕਤੀ ਜ਼ਖ਼ ਮੀ ਹੋਏ ਸਨ ਜਿਸ ਵਿੱਚੋਂ ਚੌਂਕੀਦਾਰ ਦੀ ਮੌ ਤ ਹੋ ਗਈ ਹੈ ਤੇ 1 ਗੰ ਭੀਰ ਫੱ ਟੜ ਹੈ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਕਰਤੇ ਪਰਵਾਨ ਉੱਤੇ ਹੋਏ ਬੰ ਬ ਧਮਾ ਕਿਆਂ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰਦਿਆਂ ਕਿਹਾ ਹੈ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪਰਵਾਨ ਤੋਂ 3 ਵਿਅਕਤੀਆਂ ਨੂੰ ਕੱਢਿਆ ਗਿਆ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਸਾਹਿਬ ‘ਤੇ ਹ ਮਲਾ ਕਰਨ ਵਾਲੇ ਸਮੂਹ ਦੇ 2 ਅੱਤ ਵਾਦੀਆਂ ਨੂੰ ਅਫਗਾਨ ਫ਼ੌਜੀਆਂ ਨੇ ਮਾ ਰ ਦਿੱਤਾ। ਪਰ ਤਿੰਨ ਅਫਗਾਨ ਫ਼ੌਜੀ ਆਂ ਦੇ ਜ਼ਖ ਮੀ ਹੋਣ ਦੀ ਵੀ ਸੂਚਨਾ ਹੈ।
ਭਾਰਤ ਸਰਕਾਰ ਨੇ ਵੀ ਗੁਰਦੁਆਰਾ ਕਰਤੇ ਪਰਵਾਨ ’ਤੇ ਹੋਏ ਹ ਮਲੇ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਸੀਂ ਕਾਬੁਲ ਵਿਚ ਪਵਿੱਤਰ ਗੁਰਦੁਆਰਾ ਸਾਹਿਬ ’ਤੇ ਹਮ ਲੇ ਦੀਆਂ ਖਬਰਾਂ ਤੋਂ ਬਹੁਤ ਚਿੰਤਤ ਹਾਂ। ਅਸੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਹੈ ਤੇ ਘਟ ਨਾ ਕ੍ਰਮ ਦੇ ਹੋਰ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ।
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਇਸ ਘ ਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਫਗਾਨਿਸਤਾਨ ਵਿੱਚ ਬਾਕੀ ਰਹਿੰਦੇ ਸਿੱਖਾਂ ਨੂੰ ਬਾਹਰ ਕੱਢਣ ਦੀ ਅਪੀਲ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਕਰਤੇ ਪਰਵਾਨ ਸਾਹਿਬ, ਕਾਬੁਲ ਵਿਖੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਧਾਲੂਆਂ ‘ਤੇ ਗੋਲ਼ੀਆਂ ਚੱਲਣ ਦੀ ਖ਼ਬਰ ਸੁਣੀ ਹੈ, ਮੈਂ ਸਭ ਦੀ ਸੁਰੱਖਿਆ ਲਈ ਕਾਮਨਾ ਕਰਦਾ ਹਾਂ। ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਬੁਲ ‘ਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਸਹਾਇਤਾ ਕਰਨ ਦੀ ਅਪੀਲ ਕੀਤੀ।