Punjab

ਹੈਬੋਵਾਲ ਗੋਲੀਕਾਂਡ ਦੀ ਪੁਲਿਸ ਜਾਂਚ ਜਾਰੀ, ਅੱਤਵਾਦ ਪਿਛੋਕੜ ਨਾਲ ਜੁੜੇ ਤਾਰ

ਲੁਧਿਆਣਾ ਦੇ ਹੈਬੋਵਾਲ ਦੇ ਰਾਮ ਇਨਕਲੇਵ ਵਿੱਚ 22 ਜੂਨ ਨੂੰ ਪੁਲਿਸ ਉੱਪਰ ਗੋਲੀਆਂ ਚਲਾਇਆਂ ਗਈਆਂ ਸਨ, ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੋਲੀਆਂ ਚਲਾਉਣ ਵਾਲਾ ਅਮਰਿੰਦਰ ਸਿੰਘ ਉਰਫ਼ ਭਾਊ ਦਾ ਭਰਾ ਸਤਿੰਦਰ ਸਿੰਘ ਉਰਫ਼ ਹੈਪੀ ਹੈ। ਦੱਸ ਦੇਈਏ ਕਿ ਇਹ ਉਹ ਅਮਰਿੰਦਰ ਸਿੰਘ ਹੈ ਜਿਸ ਨੇ ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਗੱਡੀ ਹੇਠਾਂ ਬੰਬ ਲਗਾਇਆ ਸੀ। 22 ਜੂਨ ਨੂੰ ਉਸ ਨੇ ਪਹਿਲਾ ਆਪ ਗੋਲੀ ਚਲਾਈ ਸੀ, ਜਿਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਗੋਲੀਆਂ ਚਲਾਇਆਂ ਸਨ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਕੋਲੋ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਸਨ।

ਪੁਲਿਸ ਇਸ ਨੂੰ ਲੈ ਕੇ ਹੈਰਾਨ ਹੈ ਕਿ ਇਸ ਤਰ੍ਹਾਂ ਦੇ ਹਥਿਆਰ ਇਨ੍ਹਾ ਕੋਲ ਕਿਵੇਂ ਆਏ। ਪੁਲਿਸ ਵੱਲੋਂ ਭਾਊ ਦੀ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਰੱਖਿਆ ਹੋਇਆ ਹੈ ਕਿ ਹੈਪੀ ਅਤੇ ਉਸ ਦੇ ਸਾਥੀਆਂ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਫਿਲਹਾਲ ਸਤਿੰਦਰ ਹੈਪੀ ਅਤੇ ਉਸ ਦੇ ਸਾਥੀ ਡਾਕਟਰਾਂ ਦੀ ਨਿਗਰਾਨੀ ਵਿੱਚ ਹਨ, ਠੀਕ ਹੋਣ ਤੋਂ ਬਾਅਦ ਉਨ੍ਹਾਂ ਕੋਲੋ ਪੁੱਛਗਿੱਛ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਇਨ੍ਹਾਂ ਕੋਲ ਜੋ ਚਾਰ ਪਿਸਤੌਲ ਸਨ, ਉਹ ਮੱਧ ਪ੍ਰਦੇਸ਼ ਦੇ ਬਣੇ ਹੋਏ ਹਨ। ਇਸ ਬਾਰੇ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –  ਕੋਰੀਆਈ ਜਹਾਜ਼ 15 ਮਿੰਟਾਂ ‘ਚ 27 ਹਜ਼ਾਰ ਫੁੱਟ ਹੇਠਾਂ ਆਇਆ, ਯਾਤਰੀਆਂ ਦੇ ਕੰਨਾਂ ‘ਚੋਂ ਨਿਕਲਿਆ ਖੂਨ