International

ਤਾਲਿਬਾਨ ਨੇ ਔਰਤਾਂ ਤੋਂ ਬਾਅਦ ਮਰਦਾਂ ਲਈ ਲਿਆਂਦੇ ਸਖਤ ਕਾਨੂੰਨ! ਦਾੜੀ ਤੇ ਜੀਨ ਪਾਉਣ ਵਾਲੇ ਸਾਵਧਾਨ

ਬਿਉਰੋ ਰਿਪੋਰਟ – ਅਫ਼ਗ਼ਾਨਿਸਤਾਨ (Afghanistan) ਵਿਚ ਤਾਲਿਬਾਨ (Taliban) ਦਾ ਰਾਜ ਆਉਣ ਤੋਂ ਬਾਅਦ ਔਰਤਾਂ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆ ਸਨ ਪਰ ਹੁਣ ਮਰਦਾਂ ‘ਤੇ ਵੀ ਤਾਲਿਬਾਨ ਨੇ ਸਖਤ ਫੁਰਮਾਨ ਲਾਗੂ ਕੀਤੇ ਹਨ। ਜੋ ਮਰਦ ਵੱਖ-ਵੱਖ ਤਰ੍ਹਾਂ ਦੀਆਂ ਦਾੜੀਆਂ ਰੱਖਣ ਅਤੇ ਲਿਬਾਸ ਪਾਉਣ ਦੇ ਸ਼ੌਕੀਨ ਹਨ, ਉਨ੍ਹਾਂ ਲਈ ਬੁਰੀ ਖਬਰ ਹੈ। ਤਾਲਿਬਾਨ ਸਰਕਾਰ ਵੱਲੋਂ ਹੁਣ ਪੁਰਸ਼ਾਂ ‘ਤੇ ਜੀਨ ਪਾਉਣ ਦੀ ਪਾਬੰਦੀ ਲਗਾ ਦਿੱਤੀ ਹੈ, ਇਸ ਦੇ ਨਾਲ ਹੀ ਮਰਦਾਂ ਲਈ ਦਾੜੀ ਕਟਵਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਤਾਲਿਬਾਨ ਨੇ ਜਾਰੀ ਹੁਕਮ ਵਿਚ ਇਹ ਪਾਬੰਦੀ ਲਗਾਈਆ ਹਨ।

1- ਵਾਲ ਕੱਟਣ ਅਤੇ ਛੋਟੀ ਦਾੜ੍ਹੀ ਕੱਟਣ ‘ਤੇ ਪਾਬੰਦੀ ਰਹੇਗੀ।

2- ਪੁਰਸ਼ ਨੂੰ ਆਪਣੀਆਂ ਔਰਤਾਂ ਅਤੇ ਰਿਸ਼ਤੇਦਾਰੀ ਵਿਚਲਿਆਂ ਔਰਤਾਂ ਤੋਂ ਇਲਾਵਾ ਕਿਸੇ ਦੂਜੀ ਔਰਤ ਵੱਲ ਦੇਖਣ ‘ਤੇ ਵੀ ਪਾਬੰਦੀ ਰਹੇਗੀ।

3- ਲਿਬਾਸ ਅਤੇ ਵਿਵਹਾਰ ਵਿਚ ਗੈਰ ਮੁਸਲਮਾਨਾ ਦੀ ਰੀਸ ਕਰਨ ‘ਤੇ ਪਾਬੰਦੀ ਹੈ।

4- ਰਮਜਾਨ ਮਹੀਨੇ ਵਿਚ ਰੋਜ਼ੇ ਰੱਖਣੇ ਅਤੇ ਨਮਾਜ਼ ਪੜ੍ਹਨੀ ਲਾਜ਼ਮੀ ਹੈ ਅਤੇ ਇਸਲਾਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ‘ਤੇ ਵੀ ਪਾਬੰਦੀ ਰਹੇਗੀ।

ਇਸ ਦੇ ਨਾਲ ਹੀ ਕਿਹਾ ਹੈ ਕਿ ਜੇਕਰ ਕੋਈ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਦੋਸ਼ੀ ਪਾਏ ‘ਤੇ ਸ਼ਰੀਆਂ ਦੇ ਕਾਨੂੰਨ ਮੁਤਾਬਕ ਮੁਕੱਦਮਾ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਜੁਰਮਾਨੇ ਅਤੇ ਜੇਲ੍ਹ ਦੀਆਂ ਸਜਾਵਾਂ ਦੇ ਨਾਲ-ਨਾਲ ਕੋੜੇ ਮਾਰਨ ਅਤੇ ਪੱਥਰ ਮਾਰਨ ਦੀ ਵੀ ਸਜ਼ਾ ਦਿੱਤੀ ਜਾਵੇਗੀ। ਤਾਲਿਬਾਨ ਨੇ ਸਰਕਾਰੀ ਕਰਮਚਾਰੀਆਂ ਨੂੰ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਹੈ, ਜੇਕਰ ਕੋਈ ਵੀ ਕਰਮਚਾਰੀ ਪਾਲਣਾ ਨਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ –  ਅਡਵਾਨੀ ਤੇ ਲਗਾਇਆ ਕਾਨੂੰਨ ਮੋਦੀ ‘ਤੇ ਲਾਗੂ ਕਿਉਂ ਨਹੀਂ ਹੁੰਦਾ! ਸਾਬਕਾ ਮੁੱਖ ਮੰਤਰੀ ਨੇ RSS ਨੂੰ ਕੀਤੇ ਪੰਜ ਸਵਾਲ