‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਦਾ ਪ੍ਰਭਾਵ ਓਲੰਪਿਕ ਖੇਡਾਂ ਸਮੇਤ ਵਿਸ਼ਵ ਭਰ ਦੀਆਂ ਵੱਖ-ਵੱਖ ਖੇਡਾਂ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ‘ਤੇ ਵੀ ਪਿਆ ਹੈ। ਇਸੇ ਦੇ ਚੱਲਦਿਆਂ ਹੁਣ T-20 ਵਿਸ਼ਵ ਕੱਪ ਅਗਲੇ ਸਾਲ 2021 ਵਿੱਚ ਭਾਰਤ ਵਿੱਚ ਹੋਵੇਗਾ, ਇਸ ਸਬੰਧੀ ਜਾਣਕਾਰੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ICC ਨੇ ਦਿੱਤੀ ਹੈ।
T-20 ਵਿਸ਼ਵ ਕੱਪ ਦਾ ਆਯੋਜਨ ਇਸ ਸਾਲ 18 ਅਕਤੂਬਰ ਤੋਂ ਆਸਟਰੇਲੀਆ ਵਿੱਚ ਹੋਣਾ ਸੀ, ਪਰ ਕੋਰੋਨਾ ਸੰਕਟ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। 2022 ‘ਚ ਹੋਣ ਵਾਲਾ T-20 ਵਿਸ਼ਵ ਕੱਪ ਆਸਟਰੇਲੀਆ ਵਿੱਚ ਅਯੋਜਿਤ ਕੀਤਾ ਜਾਵੇਗਾ।
ICC ਤੋਂ ਮਿਲੀ ਜਾਣਕਾਰੀ ਮੁਤਾਬਿਕ, 2021 ਵਿੱਚ ਨਿਊਜ਼ੀਲੈਂਡ ਵਿੱਚ ਹੋਣ ਵਾਲਾ ਮਹਿਲਾ T-20 ਟੂਰਨਾਮੈਂਟ ਵੀ ਫਰਵਰੀ-ਮਾਰਚ 2022 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਪਹਿਲਾ ਇਸ ਮਹਿਲਾ T-20 ਵਿਸ਼ਵ ਕੱਪ ਦਾ ਆਯੋਜਨ 2021 ਵਿੱਚ ਆਯੋਜਨ ਹੋਣਾ ਸੀ, ਜੋ ਹੁਣ 2022 ਵਿੱਚ ਆਸਟ੍ਰੇਲੀਆਂ ਵਿੱਚ ਹੋਵੇਗਾ।
ਇਸ ਤੋਂ ਪਹਿਲਾਂ, ਭਾਰਤ ਵਿੱਚ ਆਯੋਜਿਤ ਇੰਡੀਅਨ ਪ੍ਰੀਮੀਅਰ ਲੀਗ (IPL-T20) ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਹੁਣ ਇਹ ਲੀਗ ਦਾ ਪਹਿਲਾ ਮੈਚ 19 ਸਤੰਬਰ 2020 ਨੂੰ UAE (ਸੰਯੁਕਤ ਅਰਬ ਅਮੀਰਾਤ) ਦੁਬਈ ‘ਚ ਖੇਡਿਆ ਜਾਵੇਗਾ ਅਤੇ ਆਖਰੀ ਮੈਚ 8 ਨਵੰਬਰ ਨੂੰ ਹੋਵੇਗਾ। ਇਸ ਦੇ ਲਈ ਬੋਰਡ ਨੂੰ ਮੋਦੀ ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਵੀ ਮਿਲ ਗਈ ਹੈ।