‘ਦ ਖ਼ਾਲਸ ਬਿਊਰੋ :ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ 10ਵੀਂ, 12ਵੀਂ ਦੀਆਂ ਆਫਲਾਈਨ ਬੋਰਡ ਪ੍ਰੀਖਿਆਵਾਂ ਰੱਦ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ ਉਤੇ ਸੁਣਵਾਈ ਕਰਨ ਲਈ ਹਾਮੀ ਭਰ ਦਿੱਤੀ ਹੈ।ਵਕੀਲ ਪ੍ਰਸ਼ਾਂਤ ਪਦਨਾਭਨ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਵਿੱਚ ਆਫਲਾਈਨ ਪ੍ਰੀਖਿਆ ਦੀ ਬਜਾਏ ਮੁਲੰਕਣ ਆਧਾਰ ਉਤੇ ਨਤੀਜਾ ਦੇਣ ਦੀ ਮੰਗ ਕੀਤੀ ਹੈ।
ਪਟੀਸ਼ਨ ਵਿੱਚ ਸਾਰੇ ਬੋਰਡਾਂ ਨੂੰ ਸਮੇਂ ਉਤੇ ਨਤੀਜੇ ਐਲਾਨਣ ਦੇ ਨਿਰਦੇਸ਼ ਦੇਣ ਅਤੇ ਵੱਖ ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਕਾਰਨ ਸੁਧਾਰ ਪ੍ਰੀਖਿਆ ਦੇ ਵਿਕਲਪ ਦੇਣ ਦੀ ਵੀ ਮੰਗ ਕੀਤੀ ਗਈ ਹੈ।
ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਅਦਾਲਤ ਸੀਬੀਐਸਈ, ਆਈਸੀਐਸਈ ਅਤੇ ਹੋਰ ਸੂਬਿਆਂ ਦੇ ਬੋਰਡਾਂ ਦੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਆਫਲਾਈਨ ਪ੍ਰੀਖਿਆ ਦੀ ਬਜਾਏ ਕੋਈ ਹੋਰ ਤਰੀਕਾ ਅਪਣਾਉਣ ਦਾ ਆਦੇਸ਼ ਦੇਵੇ, ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਲਈ ਇਕ ਸੁਧਾਰ ਪ੍ਰੀਖਿਆ ਵੀ ਆਯੋਜਿਤ ਹੋਵੇ,ਜੋ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ।