‘ਦ ਖ਼ਾਲਸ ਬਿਊਰੋ :- ਸੁਪਰੀਮ ਕੋਰਟ ਵਿੱਚ ਦਿੱਲੀ ਬਾਰਡਰ ‘ਤੇ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਕਰ ਰਹੇ ਕਿਸਾਨਾਂ ਨੂੰ ਹਟਾਉਣ ਦੀ ਪਟੀਸ਼ਨ ‘ਤੇ ਸੁਣਵਾਈ ਦਾ ਅੱਜ ਦੂਜਾ ਦਿਨ ਸੀ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਦਿਆਂ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਫਿਲ਼ਹਾਲ ਖੇਤੀ ਕਾਨੂੰਨਾਂ ਉੱਤੇ ਰੋਕ ਲਾਉਣ ਉੱਤੇ ਵਿਚਾਰ ਕਰੇ।
ਪਰ ਸਰਕਾਰੀ ਵਕੀਲ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ। ਇਸ ਉੱਤੇ ਚੀਫ਼ ਜਸਟਿਸ ਨੇ ਕਿਹਾ ਕਿ, ”ਕਾਹਲੀ ਨਾ ਕਰੋ, ਇਸ ਸਲਾਹ ਉੱਤੇ ਕ੍ਰਿਪਾ ਕਰਕੇ ਵਿਚਾਰ ਕਰੋ। ਇਸੇ ਦੌਰਾਨ ਕਿਸਾਨ ਸੰਗਠਨਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਜਾਵੇ।”
ਕਿਸਾਨਾਂ ਦੇ ਅੰਦੋਲਨ ਉੱਤੇ ਪਾਈ ਗਈ ਪਟੀਸ਼ਨ ਦੀ ਸੁਣਵਾਈ ਦੌਰਾਨ ਚੀਫ਼ ਜਸਟਿਸ ਬੋਬਡੇ ਨੇ ਕਿਹਾ ਕਿ ਮਾਮਲੇ ਦੀ ਸੁਣਾਈ ਵੋਕੇਸ਼ਨ ਬੈਂਚ ਕਰੇਗਾ ਕਿਉਂਕਿ ਅਦਾਲਤ ਵਿੱਚ ਕੋਈ ਕਿਸਾਨ ਜਥੇਬੰਦੀ ਹਾਜ਼ਰ ਨਹੀਂ ਹੈ, ਇਸ ਲਈ ਕੋਈ ਲਿਖਤੀ ਆਰਡਰ ਨਹੀਂ ਦਿੱਤੇ ਜਾ ਸਕਦੇ।