India

ਕਿਸਾਨ ਜਿੰਨ੍ਹਾ ਮਜਬੂਤ ਹੋਵੇਗਾ ਦੇਸ਼ ਉਨ੍ਹਾਂ ਹੀ ਖੁਸ਼ਹਾਲ ਹੋਵੇਗਾ : PM ਮੋਦੀ

‘ਦ ਖ਼ਾਲਸ ਬਿਊਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਅੱਜ ਕਿਹਾ ਕਿ ਦੇਸ਼ ਦਾ ਕਿਸਾਨ ਜਿੰਨਾ ਮਜ਼ਬੂਤ ​​ਹੋਵੇਗਾ, ਨਵਾਂ ਭਾਰਤ ਓਨਾ ਹੀ ਖੁਸ਼ਹਾਲ ਹੋਵੇਗਾ। ਉਨ੍ਹਾਂ ਨੇ  ਕਿਹਾ ਕਿ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਅਤੇ ਖੇਤੀ ਖੇਤਰ ਨਾਲ ਸਬੰਧਤ ਹੋਰ ਯੋਜਨਾਵਾਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਤਾਕਤ ਦੇ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਰਾਸ਼ਟਰ ਨੂੰ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ‘ਤੇ ਮਾਣ ਹੈ। ਉਹ ਜਿੰਨੇ ਮਜ਼ਬੂਤ ​​ਹੋਣਗੇ, ਨਵਾਂ ਭਾਰਤ ਓਨਾ ਹੀ ਖੁਸ਼ਹਾਲ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਤੇ ਖੇਤੀਬਾੜੀ ਨਾਲ ਜੁੜੀਆਂ ਹੋਰ ਯੋਜਨਾਵਾਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਨਵੀਂ ਤਾਕਤ ਦੇ ਰਹੀਆਂ ਹਨ।’ ਉਨ੍ਹਾਂ ਨੇ ਇਸ ਟਵੀਟ ਨਾਲ ਕੁਝ ਅੰਕੜੇ ਵੀ ਸਾਂਝੇ ਕੀਤੇ। ਸ੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ 1.82 ਲੱਖ ਕਰੋੜ ਰੁਪਏ ਸਿੱਧੇ 11.3 ਕਰੋੜ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਹਨ।