Punjab

ਪੰਜਾਬ ਦੀ ਕਿਸਾਨੀ ਦੀ ਹਾਲਤ ਡਾਵਾਂ ਡੋਲ : ਸਿੱਧੂ

ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਟਕਪੁਰੀ ਪਹੁੰਚੇ। ਉਨ੍ਹਾਂ ਨੇ  ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅੱਜ ਦੇ ਸਮੇਂ  ਵਿੱਚ ਪੰਜਾਬ ਦੀ ਕਿਸਾਨੀ ਦੀ ਬੁਨਿਆਦ  ਪੂਰੀ ਤਰ੍ਹਾਂ ਹਿੱਲ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ‘ਚ 35 ਰੁਪਏ ਦੇ ਬੀਜ ਕਿਸਾਨਾਂ ਨੂੰ 250 ਰੁਪਏ ਵਿੱਚ ਖਰੀਦਣਾ ਪੈ ਰਿਹਾ ਹੈ। ਸਿੱਧੂ ਨੇ ਕਿਹਾ ਝੋਨੇ ਦੀ ਖੇਤੀ ‘ਚ ਪੰਜਾਬ ਦਾ ਕੁੱਲ ਖੇਤਰ 26  ਲੱਖ ਹੈਕਟੇਅਰ ਹੈ ਅਤੇ 26 ਲੱਖ ਹੈਕਟੇਅਰ ਲਈ ਕਰੀਬ ਢਾਈ ਲੱਖ ਕੁਇੰਟਲ ਬੀਜ ਦੀ ਲੋੜ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਕਣਕ  ਲਈ 35 ਲੱਖ ਹੈਕਟੇਅਰ ਲਈ ਪੂਰਾ ਖੇਤਰ ਹੈ ਅਤੇ ਇਸਦੇ ਲਈ ਸਾਢੇ ਤਿੰਨ ਲੱਖ ਕੁਇੰਟਲ ਬੀਜ ਚਾਹੀਦਾ ਹੈ।  

ਸਿੱਧੂ ਨੇ ਕਿਹਾ ਕਿ  ਜਦੋਂ ਬੀਜ ਕਿਸਾਨੂੰ ਨੂੰ ਸਸਤੇ ਰੇਟ ‘ਤੇ ਨਹੀਂ ਨਿਲਦਾ ਤਾਂ ਉਹਨਾ ਨੂੰ ਬਾਜ਼ਾਰ ਚੋਂ ਮਹਿੰਗੇ ਭਾਅ  ਖਰੀਦਣਾ ਪੈਂਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਹਮਲਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਹੁਣ ਭਗਵੰਤ ਮਾਨ ਦਾ ਦਿੱਲੀ ਮਾਡਲ ਕਿੱਥੇ ਹੈ । ਸਿੱਧੂ ਨੇ  ਮੁੱਖ ਮੰਤਰੀ ਭਗਵੰਤ ਮਾਨ ਨੂੰ  ਸਵਾਲ ਕਰਦਿਆਂ ਕਿਹਕਿ ਤੁਸੀਂ ਕੋਟ ਪਾ ਕੇ ਇਸ਼ਿਤਿਹਾਰ ਦੇਣ ਲਈ ਪਹਿਲ ਕਰ ਰਹੇ ਹੋ  ਕੀ ਕਦੇ ਬੁਨਿਆਦੀ ਚੀਜ ਵੇਖੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਉਸ ਕਿਸਾਨ ਦੇ ਆਵਾਜ਼ ਚੁਕਣ ਆਇਆ ਹਾਂ ਜੋ ਕਿਸਾਨ ਸਾਡੇ ਪੰਜਾਬ ਦੀ ਪਛਾਣ ਅਤੇ ਜਿੰਦ ਜਾਨ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀ  ਨੋਡਲ ਏਜੰਸੀ ਨੂੰ ਬੀਜਾਂ ਦੀ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਉਸਦੀ ਪ੍ਰੋਡਕਸ਼ਨ ਇੱਕ ਫੀਸਦੀ ਹੈ , ਜੇਕਰ ਸਰਕਾਰੀ ਅਦਾਰੇ ਕੋਲ ਬੀਜ ਦੀ  ਪ੍ਰੋਡਕਸ਼ਨ ਇੱਕ ਫੀਸਦੀ ਅਤੇ ਉਹ ਵੀ ਪ੍ਰਾਈਵੇਟ ਅਦਾਰਿਆਂ ਨੂੰ ਦਿੱਤੀ ਜਾਂਦੀ ਹੈ ਤਾਂ ਪੰਜਾਬ ਦੇ ਕਿਸਾਨ ਦੇ ਹੱਥ ਵਿੱਚ ਕੀ ਆਵੇਗਾ।  

ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨਾ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਚਾਹੁੰਦੀ ਹੈ, ਤਾਂ ਉਸਨੂੰ ਕਿਸਾਨਾਂ ਨੂੰ ਵਾਜਬ ਦਰਾਂ ‘ਤੇ PR 126 ਬੀਜ ਦੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਸੀ, ਕਿਉਂਕਿ ਸਿੱਧੀ ਬਿਜਾਈ ਲਈ 20% ਹੋਰ ਬੀਜ ਦੀ ਲੋੜ ਹੁੰਦੀ ਹੈ।