Punjab

ਸੂਬਾ ਸਰਕਾਰ ਚੁੱਕਣ ਜਾ ਰਹੀ ਨਵਾਂ ਕਰਜ਼ਾ? ਸਾਬਕਾ ਮੰਤਰੀ ਦੇ ਗੰਭੀਰ ਇਲਜ਼ਾਮ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿੱਖਿਆ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia)  ਨੇ ਪੰਜਾਬ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 5 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਚੁੱਕਣ ਦੀ ਤਿਆਰੀ ਵਿਚ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਪੰਜਾਬ ਦਾ ਵਿੱਤੀ ਸੰਕਟ ਹੋਰ ਗਹਿਰਾ ਹੋਇਆ। ਪੰਜਾਬ ਸਰਕਾਰ 5 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਚੁੱਕਣ ਦੀ ਤਿਆਰੀ ਵਿੱਚ। ਪੰਜਾਬ ਸਿਰ ਕਰਜ਼ਾ 3. 74 ਲੱਖ ਕਰੋੜ ‘ਤੇ ਪਹੁੰਚ ਗਿਆ ਹੈ। ਪਰ ਕਰਜ਼ਾ ਘਟਾਉਣ ਦੀ ਤਾਂ ਕੋਈ ਤਜਵੀਜ਼ ਸਰਕਾਰ ਕੋਲ ਨਹੀਂ ਹੈ। ਪਰ ਨਵਾਂ ਕਰਜ਼ਾ ਚੁੱਕ ਫਜ਼ੂਲ ਖਰਚੀਆਂ, ਕਰੋੜਾਂ ਰੁਪਏ ਦੇ ਇਸ਼ਤਿਹਾਰ, ਲੋਕ ਸਭਾ ਚੋਣਾਂ ਉਪ ਚੋਣਾਂ ਦੌਰਾਨ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ, ਅਰਵਿੰਦ ਕੇਜਰੀਵਾਲ ਦੇ ਹਵਾਈ ਝੂਟੇ ਅਤੇ ਹੋਰ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੋ ਰਹੀ। ਪੰਜਾਬ ਆਮ ਆਦਮੀ ਪਾਰਟੀ ਦੀ ਬਦਇੰਤਜ਼ਾਮੀ ਅਤੇ ਸਵਾਰਥੀ ਏਜੰਡੇ ਦੀ ਕੀਮਤ ਭੁਗਤ ਰਿਹਾ ਹੈ। ਸਮਾਂ ਹੈ ਕਿ ਪ੍ਰਚਾਰ ਨਹੀਂ, ਵਿਚਾਰ ਕਰੋ ਕਿ ਪੰਜਾਬ ਦੀ ਹਾਲਤ ਸੁਧਾਰੀ ਕਿਵੇਂ ਜਾ ਸਕਦੀ ਹੈ।

ਇਹ ਵੀ ਪੜ੍ਹੋ –  ਵਿਧਾਨ ਸਭਾ ‘ਚ ਲਗਾਤਾਰ ਹੋ ਰਹੇ ਹੰਗਾਮੇ! ਚੌਥੇ ਦਿਨ ਵੀ ਰਿਹਾ ਪਹਿਲਾਂ ਵਰਗਾ ਹਾਲ