Punjab Sports

ਤਗਮਾ ਜੇਤੂ ਹਰਜਿੰਦਰ ਕੌਰ ਨੂੰ ਵਧਾਈ ਦੇਣ ਉਨ੍ਹਾਂ ਦੇ ਘਰ ਪੁੱਜੇ ਖੇਡ ਮੰਤਰੀ

ਦ ਖ਼ਾਲਸ ਬਿਊਰੋ : ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਅੱਜ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਦਾ ਤਗ਼ਮਾ ਜੇਤੂ ਨਾਭਾ ਨੇੜਲੇ ਪਿੰਡ ਮੈਹਸ ਦੀ ਧੀ ਵੇਟ ਲਿਫਟਰ ਹਰਜਿੰਦਰ ਕੌਰ ਦੇ ਗ੍ਰਹਿ ਵਿਖੇ ਉਚੇਚੇ ਤੌਰ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਤਰਫ਼ੋ ਵਧਾਈ ਦੇਣ ਪੁੱਜੇ ਹੋਏ ਸਨ।

  ਇਸ ਮੌਕੇ ਮੀਤ ਹੇਅਰ ਨੇ ਖਿਡਾਰਨ ਹਰਜਿੰਦਰ ਕੌਰ ਅਤੇ ਉਨ੍ਹਾਂ ਦੇ ਮਾਤਾ ਕੁਲਦੀਪ ਕੌਰ ਤੇ ਪਿਤਾ ਸਾਹਿਬ ਸਿੰਘ ਨੂੰ ਇਸ ਉਪਲਬਧੀ ਦੀ ਵਧਾਈ ਦਿੰਦਿਆਂ ਕਿਹਾ ਕਿ ਹਰਜਿੰਦਰ ਕੌਰ ਵਰਗੀਆਂ ਧੀਆਂ ਸੂਬੇ ਦਾ ਸਰਮਾਇਆ ਹਨ, ਜਿਸ ਸਦਕਾ ਸੂਬੇ ਦਾ ਨਾਮ ਕੌਮਾਂਤਰੀ ਪੱਧਰ ਤੱਕ ਰੌਸ਼ਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨਾ ਸਰਕਾਰਾਂ ਦਾ ਮੁੱਢਲਾ ਫਰਜ਼ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ‘ਚ ਖੇਡ ਸਭਿਆਚਾਰ ਪੈਦਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਅਜਿਹੇ ਹੋਣਹਾਰ ਖਿਡਾਰੀਆਂ ਨੂੰ ਹੋਰ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਸਕਣ।

ਟਵੀਟ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਦਾ ਤਗ਼ਮਾ ਜੇਤੂ ਵੇਟਲਿਫਟਰ ਹਰਜਿੰਦਰ ਕੌਰ ਦੇ ਪਿੰਡ ਮੈਹਸ (ਨਾਭਾ) ਦੇ ਘਰ ਜਾ ਕੇ ਪੰਜਾਬ ਦੀ ਇਸ ਮਾਣਮੱਤੀ ਧੀ ਨੂੰ ਮੁੱਖ ਮੰਤਰੀ ਜੀ ਤਰਫ਼ੋ ਵਧਾਈ ਦਿੱਤੀ। ਉਸ ਦੇ ਮਾਪਿਆ ਨੂੰ ਵਧਾਈ ਦਿੱਤੀ। ਹਰਜਿੰਦਰ ਕੌਰ ਵਰਗੀਆਂ ਧੀਆਂ ਸੂਬੇ ਦਾ ਮਾਣ ਹਨ ,ਜਲਦ ਹੀ 40 ਲੱਖ ਰੁਪਏ ਦੇ ਨਗਦ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।

Image

Image

ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਠੋਸ ਰਣਨੀਤੀ ਬਣਾਈ ਜਾ ਰਹੀ ਹੈ ਤਾਂ ਜੋ ਸੂਬੇ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੈਡਲ ਸੂਚੀ ‘ਚ ਆਪਣਾ ਨਾਮ ਦਰਜ਼ ਕਰਵਾਉਣ ‘ਚ ਹੋਰ ਕਾਮਯਾਬ ਹੋ ਸਕਣ।

ਖੇਡ ਮੰਤਰੀ ਨੇ ਕਿਹਾ ਕਿ ਹਰਜਿੰਦਰ ਕੌਰ ਦੀ ਸਖਤ ਮਿਹਨਤ ਤੇ ਲਗਨ ਨੇ ਉਸ ਨੂੰ ਇਸ ਮੁਕਾਮ ‘ਤੇ ਪਹੁੰਚਾਇਆ ਹੈ ਤੇ ਅਜਿਹੇ ਖਿਡਾਰੀ ਨਵੇਂ ਉਭਰ ਰਹੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਹਰਜਿੰਦਰ ਕੌਰ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਖਿਡਾਰਨ ਵੱਲੋਂ ਹਾਲੇ ਸੂਬੇ ਦੀ ਝੋਲੀ ‘ਚ ਅਜਿਹੇ ਹੋਰ ਮੈਡਲ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖਿਡਾਰਨ ਨੂੰ ਜੋ ਇਨਾਮੀ ਰਾਸ਼ੀ ਦਿੱਤੀ ਜਾਣੀ ਹੈ ਉਹ ਜਲਦੀ ਹੀ ਸਮਾਗਮ ਕਰਕੇ ਪ੍ਰਦਾਨ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ ਵਿੱਚ ਹਰਜਿੰਦਰ ਕੌਰ ਨੇ ਵੇਟ ਲਿਫ਼ਟਿੰਗ ‘ਚ 71 ਕਿਲੋ ਵਰਗ ਵਿੱਚ ਇਹ ਪ੍ਰਾਪਤੀ ਕੀਤੀ। ਹਰਜਿੰਦਰ ਕੌਰ ਨੇ ਇਹ ਮੁਕਾਬਲਾ 93 ਕਿੱਲੋ ਸਨੈਚ ਅਤੇ 119 ਕਿੱਲੋ ਕਲੀਨ ਜਰਕ ਭਾਵ ਕੁੱਲ 212 ਕਿੱਲੋ ਨਾਲ ਜਿੱਤਿਆ ਹੈ ।

ਹਰਜਿੰਦਰ ਕੌਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਉਹ Snach ਰਾਊਂਡ ਦੇ ਪਹਿਲੇ Attempt ਵਿੱਚ 90 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਫੇਲ੍ਹ ਹੋ ਗਈ ਪਰ ਦਬਾਅ ਦੇ ਬਾਵਜੂਦ ਉਸ ਨੇ ਗੇਮ ਵਿੱਚ ਵਾਪਸੀ ਕੀਤੀ ਅਤੇ ਦੂਜੀ ਵਾਰ ਵਿੱਚ 90 ਕਿਲੋਗ੍ਰਾਮ ਭਾਰ ਚੁੱਕਿਆ।ਵੇਟਲਿਫਟਿੰਗ ਵਿੱਚ ਇਹ ਹਰਜਿੰਦਰ ਦਾ ਆਪਣਾ BEST ਸਕੋਰ ਬਣ ਗਿਆ । ਇਸ ਤੋਂ ਬਾਅਦ ਤੀਜੇ Attempt ਵਿੱਚ ਹਰਜਿੰਦਰ ਨੇ 93 ਕਿਲੋਗ੍ਰਾਮ ਭਾਰ ਚੁੱਕਿਆ, ਹਰਜਿੰਦਰ ਲਈ ਹੁਣ ਚੁਣੌਤੀ ਸੀ Clean and jerk ਰਾਊਂਡ ਦੀ।ਇਸ ਵਿੱਚ ਉਸ ਦਾ ਮੁਕਾਬਲਾ ਆਸਟ੍ਰੇਲੀਆ ਦੀ ਖਿਡਾਰਣ ਕਿਆਨਾ ਐਲੀਉਟ ਨਾਲ ਸੀ ਦੋਵਾਂ ਦੇ ਵਿਚਾਲੇ ਕਾਂਸੀ ਦੇ ਤਮਗੇ ਨੂੰ ਲੈ ਕੇ ਰੇਸ ਸੀ। ਹਰਜਿੰਦਰ ਨੇ Clean and jerk ਰਾਊਂਡ ਦੇ ਪਹਿਲੇ Attempt ਵਿੱਚ 113 ਦੂਜੇ ਵਿੱਚ 116 ਅਤੇ ਤੀਜੇ ਵਿੱਚ 119 ਕਿਲੋਗ੍ਰਾਮ ਭਾਰ ਚੁੱਕ ਕੇ ਆਪਣੇ ਨਾਂ ਕਾਂਸੀ ਦੀ ਤਗਮਾ ਕਰ ਲਿਆ। ਮੁਕਾਬਲੇ ਵਿੱਚ ਇੰਗਲੈਂਡ ਦੀ ਸਾਰਾ ਡੈਵਿਸ ਨੇ Gold ਮੈਡਲ ਜਿੱਤਿਆ, ਕੈਨੇਡਾ ਦੀ ਅਲੈਕਸਿਸ ਨੇ Silver ਜਦਕਿ ਭਾਰਤ ਦੀ ਹਰਜਿੰਦਰ ਕੌਰ ਨੇ Bronze ਮੈਡਲ ਭਾਰਤ ਦੀ ਝੋਲੀ ਵਿੱਚ ਪਾਇਆ ਹੈ।