‘ਦ ਖ਼ਾਲਸ ਬਿਊਰੋ:- ਸਪੇਨ ਵਿੱਚ ਵੱਧ ਰਹੇ ਕੋਰੋਨਾਵਾਇਸ ਦੇ ਕੇਸਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਨੇ ਕੋਰੋਨਾ ਪੀੜਤ ਮਰੀਜ਼ਾਂ ਦੀ ਭਾਲ ਲਈ ਫੌਜ ਦੀ ਸਹਾਇਤਾ ਲੈਣ ਦਾ ਫੈਸਲਾ ਲਿਆ ਹੈ। ਸਪੇਨ ਸਰਕਾਰ ਦੇਸ਼ ਵਿੱਚ ਕਰੀਬ 2 ਹਜ਼ਾਰ ਫੌਜੀ ਜਵਾਨਾਂ ਨੂੰ ਤੈਨਾਤ ਕਰਨ ਜਾ ਰਹੀ ਹੈ। ਇਹਨਾਂ ਦੋ ਹਜਾਰ ਫੌਜੀਆਂ ਨੂੰ ਵੱਖ-ਵੱਖ ਸੂਬਿਆਂ ‘ਚ ਭੇਜਿਆ ਜਾਵੇਗਾ।
ਦੇਸ਼ ਦੇ ਮਾਹਿਰਾਂ ਨੇ ਕਿਹਾ ਕਿ ਮੈਡ੍ਰਿਡ ਅਤੇ ਕੈਟਾਲੋਨੀਆ ਸਮੇਤ ਕੁਝ ਖੇਤਰਾਂ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦਾ ਕਾਰਣ ਇਹ ਵੀ ਹੈ ਕਿ ਇਸ ਵਾਇਰਸ ਨੂੰ ਟਰੈਕ ਕਰਨ ਵਾਲੇ ਲੋਕਾਂ ਦੀ ਘਾਟ ਹੈ। ਸਪੇਨ ਵਿੱਚ ਕੋਰੋਨਾਵਾਇਰਸ ਕਾਰਨ ਹੁਣ ਤੱਕ 40 ਲੱਖ ਤੋਂ ਜਿਆਦਾ ਲੋਕ ਪ੍ਰਭਾਵਿਤ ਹੋ ਚੁੱਕੇ ਹਨ, ਜੋ ਪੱਛਮੀ ਯੂਰਪ ਵਿੱਚ ਸਭ ਤੋਂ ਵੱਡੀ ਸੰਖਿਆ ਹੈ। ਜਿਥੇ ਕੋਰੋਨਾਵਾਇਰਸ ਕਾਰਨ ਹੁਣ ਤੱਕ 29 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।