Punjab

ਸੱਪ ਨੇ ਬੰਦੇ ਨੂੰ ਡੰਗਿਆ, ਵਾਪਰੀ ਅਨੋਖੀ ਘਟਨਾ, ਉੱਡ ਗਏ ਸਾਰਿਆਂ ਦੇ ਹੋਸ਼

ਅਬੋਹਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦੇ ਪਿੰਡ ਬੁਰਜਾ ਦੇ ਕਿਸਾਨ ਸ਼ੰਕਰ ਲਾਲ ਨੂੰ ਇਕ ਸੱਪ ਨੇ ਡੰਗ ਲਿਆ ਪਰ ਉਸ ਦੀ ਜਗ੍ਹਾਂ ਸੱਪ ਦੀ ਹੀ ਮੌਤ ਹੋ ਗਈ। ਦੱਸ ਦੇਈਏ ਕਿ ਕਿਸਾਨ ਸ਼ੰਕਰ ਲਾਲ ਆਪਣੇ ਖੇਤਾਂ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਉਸ ਦੇ ਪੈਰਾਂ ਹੇਠ ਸੱਪ ਆ ਗਿਆ ਅਤੇ ਉਸ ਨੇ ਉਸ ਨੂੰ ਡੰਗ ਲਿਆ।

ਸੱਪ ਦੇ ਡੰਗਣ ਤੋਂ ਬਾਅਦ ਕਿਸਾਨ ਨੂੰ ਥੋੜੀ ਜਿਹੀ ਤਕਲੀਫ ਮਹਿਸੂਸ ਹੋਈ ਪਰ ਸੱਪ ਕੁਝ ਦੂਰ ਜਾ ਕੇ ਮਰ ਗਿਆ। ਪਰਿਵਾਰਿਕ ਮੈਬਰਾਂ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਸ਼ੰਕਰ ਲਾਲ ਨੂੰ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਸਹੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ  –  ਪੰਜਾਬ ‘ਚ ਜ਼ਖਮੀਆਂ ਨੂੰ ਹਸਪਤਾਲ ਲਿਜਾਣ ਤੋਂ ਨਹੀਂ ਰੋਕੇਗੀ ਪੁਲਿਸ, ਸਰਕਾਰ ਨੇ ਦਿੱਤੇ ਹੁਕਮ