Punjab

ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨੂੰ ਅੱਜ ਨਫ਼ਰਤੀ ਦੀਆਂ ਅੱਖਾਂ ਨਾਲ ਦੇਖਿਆ ਜਾ ਰਿਹਾ : ਸੁਖਬੀਰ ਬਾਦਲ

The Sikhs who made the most sacrifices are being looked at with hatred today: Sukhbir Badal

ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਵਿੱਚ ਤਣਾਅ ਵਿਚਾਲੇ ਮੋਦੀ ਸਰਕਾਰ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ । ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸਰਵਿਸ ਨੂੰ ਸਸਪੈਂਡ ਕਰ ਦਿੱਤਾ ਹੈ । ਵੀਜ਼ਾ ਸਰਵਿਸ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ । ਯਾਨੀ ਕਿ ਅਗਲੇ ਹੁਕਮਾਂ ਤੱਕ ਹੁਣ ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤ ਲਈ ਵੀਜ਼ਾ ਨਹੀਂ ਦਿੱਤਾ ਜਾਵੇਗਾ ।

ਸਰਕਾਰ ਦੇ ਇਸ ਫੈਸਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਇਸ ਵਿਵਾਦ ਦਾ ਛੇਤੀ ਤੋਂ ਛੇਤੀ ਹੱਲ ਕੱਢਣ।  ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਵਿੱਚ ਜੋ ਹਲਾਤ ਬਣ ਗਏ ਹਨ, ਇਸ ਦਾ ਬਹੁਤ ਵੱਡਾ ਅਸਰ ਹੋ ਰਿਹਾ ਹੈ। ਇਸ ਨਾਲ ਲੋਕ ਫਿਕਰਮੰਦ ਹੋ ਗਏ ਹਨ। ਹਰ ਪੰਜਾਬ ਹਜ਼ਾਰਾਂ ਨੌਜਵਾਨ ਵਿਦੇਸ਼ ਵਿੱਚ ਪੜ੍ਹਣ ਲਈ ਜਾਂਦੇ ਹਨ ਤੇ ਕਈ ਪਰਿਵਾਰਾਂ ਨੂੰ ਮਿਲਣ ਲਈ ਜਾਂਦੇ ਹਨ ਜਾਂ ਫਿਰ ਕਈ ਇੱਥੇ ਰਹਿ ਰਹੇ ਪਰਿਵਾਰਾਂ ਕੋਲ ਆਉਂਦੇ ਹਨ ਪਰ ਹੁਣ ਜੋ ਹਲਾਤ ਬਣ ਗਏ ਹਨ ਇਸ ਨਾਲ ਉਹ ਚਿੰਤਾ ਵਿੱਚ ਹਨ ਕੀ ਪਤਾ ਨਹੀਂ ਹੁਣ ਕੀ ਹੋਵੇਗਾ ? ਕੀ ਉਹ ਵਾਪਸ ਜਾ ਸਕਣਗੇ ਜਾਂ ਫਿਰ ਉਨ੍ਹਾਂ ਦੇ ਬੱਚਿਆ ਨਾਲ ਕੀ ਹੋਵੇਗਾ ?

ਬਾਦਲ ਨੇ ਕਿਹਾ ਕਿ ਇਸ ਨਾਲ ਹਜ਼ਾਰਾਂ ਭਾਰਤੀਆਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪੈ ਰਿਹਾ ਹੈ ਜੋ ਕਿ ਸਾਰੇ ਹੀ ਦੇਸ਼ਭਗਤ ਹਨ। ਉਨ੍ਹਾਂ ਕਿਹਾ ਕਿ ਉਹ ਦੇਸ਼ ਲਈ ਆਪਣੀ ਜਾਨ ਦੇਣ ਨੂੰ ਤਿਆਰ ਹਨ। ਪੰਜਾਬ, ਪੰਜਾਬੀ ਤੇ ਖਾਸ ਕਰਕੇ ਸਿੱਖ, ਜਿੰਨ੍ਹਾਂ ਨੇ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਜਦੋਂ ਵੀ ਪਾਕਿਸਤਾਨ ਨਾਲ ਜੰਗ ਲੱਗਦੀ ਹੈ ਤਾਂ ਬੰਬ ਤਾਂ ਪੰਜਾਬੀਆਂ ਉੱਤੇ ਹੀ ਡਿੱਗਦੇ ਹਨ।

ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਜੋ ਹਲਾਤ ਅੱਜ ਬਣਾ ਦਿੱਤੇ ਗਏ ਹਨ ਕਿ ਸਿੱਖਾਂ ਨੂੰ ਅੱਤਵਾਦ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਰਾਸਰ ਗ਼ਲਤ ਹੈ। ਇਸ ਨੂੰ ਰੋਕਿਆ ਜਾਵੇ ਤੇ ਦੋਵੇਂ ਦੇਸ਼ ਮਿਲਕੇ ਇਸ ਦਾ ਕੋਈ ਛੇਤੀ ਹੀ ਹੱਲ ਕੱਢਣ।