India Punjab

ਸਿੱਖ ਪ੍ਰਚਾਰਕ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਤੋਂ ਮੰਗੀ ਮੁਆਫ਼ੀ! 20 ਸਾਲ ਪਹਿਲਾਂ ਜਾਰੀ ਹੁਕਮਨਾਮੇ ਦੀ ਉਲੰਘਣਾ ਕੀਤੀ

ਬਿਉਰੋ ਰਿਪੋਰਟ – ਹਰਿਆਣਾ ਦੇ ਜਾਣੇ-ਪਛਾਣੇ ਸਿੱਖ ਪ੍ਰਚਾਰਕ ਗੁਰਵਿੰਦਰ ਸਿੰਘ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਿੱਠੀ ਲਿਖ ਕੇ ਮੁਆਫ਼ੀ ਮੰਗੀ ਹੈ। ਉਹ RSS ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ। ਜਿਸ ਨੂੰ ਸ਼੍ਰੀ ਅਕਾਲ ਤਖਤ ਵੱਲੋਂ ਹੁਕਮਾਨਾ ਜਾਰੀ ਕਰਕੇ ਕਈ ਸਾਲਾਂ ਪਹਿਲਾਂ ਬੈਨ ਕਰ ਦਿੱਤਾ ਗਿਆ ਸੀ।

ਪ੍ਰਚਾਰਕ ਗੁਰਵਿੰਦਰ ਸਿੰਘ ਹਰਿਆਣਾ ਦੇ ਪਿਹੋਵਾ ਦੇ ਨੇੜੇ ਉਦਾਸੀ ਸੰਪ੍ਰਦਾਇ ਦੇ ਗੁਰਦੁਆਰਾ ਉਦਾਸੀਨ ਬ੍ਰਹਿਮ ਅਖਾੜਾ ਦੇ ਮੁਖੀ ਹਨ। ਜਾਣਕਾਰੀ ਦੇ ਮੁਤਾਬਿਕ ਉਦਾਸੀ ਸੰਪ੍ਰਦਾਇ ਸਿੱਖ ਧਰਮ ਦੀਆਂ ਸਭ ਤੋਂ ਪੁਰਾਤਮ ਸੰਪ੍ਰਦਾਵਾਂ ਵਿੱਚੋਂ ਇੱਕ ਹੈ। ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਗਲੀ ਹੋਣ ਵਾਲੀ ਮੀਟਿੰਗ ਵਿੱਚ ਇਸ ‘ਤੇ ਵਿਚਾਰ ਕੀਤਾ ਜਾਵੇਗਾ।

ਦਰਅਸਲ ਪ੍ਰਚਾਰਕ ਗੁਰਵਿੰਦਰ ਸਿੰਘ 23 ਜੂਨ ਨੂੰ ਕੁਰਕਸ਼ੇਤਰ ਦੇ ਇੱਕ ਸਕੂਲ ਵਿੱਚ RSS ਦੇ ਸਮਾਗਮ ਵਿੱਚ ਮਹਿਮਾਨ ਵਜੋਂ ਗਏ ਸਨ। ਇਸ ਦੌਰਾਨ ਉਨ੍ਹਾਂ ਨੇ RSS ਦੇ ਸਾਰੀਆਂ ਰਵਾਇਤਾਂ ਨਿਭਾਇਆਂ, ਉਨ੍ਹਾਂ ਦੀਆਂ ਮੰਚ ਉੱਤੇ ਸਵੈਮ ਸੇਵਕਾਂ ਨਾਲ ਖੜ੍ਹੇ ਹੋ ਕੇ ਛਾਤੀ ਤੱਕ ਹੱਥ ਉੱਤੇ ਚੁੱਕ ਕੇ ਸਹੁੰ ਚੁੱਕਣ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਸਨ। ਇਸ ਦੌਰਾਨ ਉਨ੍ਹਾਂ ਨੂੰ ਇੱਕ ਹਿੰਦੂ ਧਰਮ ਨਾਲ ਜੁੜੀ ਫੋਟੋ ਵੀ ਭੇਟ ਕੀਤੀ। ਇਸ ਪੂਰੇ ਸਮਾਗਮ ਦੀ ਫੋਟੋ ਜਦੋਂ ਸੋਸ਼ਲ ਮੀਡੀਆ ‘ਤੇ ਪਈ ਤਾਂ ਸਿੱਖ ਭਾਈਚਾਰੇ ਨੇ ਇਸ ਦਾ ਕਾਫੀ ਵਿਰੋਧ ਕੀਤਾ। ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਸ੍ਰੀ ਅਕਾਲ ਤਖਤ ਨੂੰ ਪੱਤਰ ਲਿਖ ਕੇ ਅਣਜਾਣੇ ਵਿੱਚ ਕੀਤੀ ਗਲਤੀ ਲਈ ਮੁਆਫ਼ੀ ਮੰਗਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਮੁਆਫ਼ੀ ਨਾਮੇ ਵਿੱਚ ਲਿਖਿਆ ਹੈ ਕਿ ਉਹ ਇੱਕ ਸਕੂਲ ਦਾ ਸਮਾਗਮ ਸਮਝ ਕੇ ਗਏ ਸਨ, ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ RSS ਵੱਲੋਂ ਕਰਵਾਇਆ ਜਾ ਰਿਹਾ ਹੈ।

RSS ਅਤੇ ਸਿੱਖਾਂ ਵਿੱਚ ਕਿਉਂ ਵਿਵਾਦ ?

ਦਰਅਸਲ RSS ਨੇ ਆਪਣੀ ਸਿੱਖ ਵਿੰਗ ਬਣਾਈ ਸੀ, ਜਿਸ ਦੇ ਵਿਰੋਧ ਵਿੱਚ ਸ੍ਰੀ ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 23 ਜੁਲਾਈ 2004 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਾਨਾ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ RSS ਸਿੱਖ ਕੌਮ ਨਾਲ ਝੂਠੀ ਹਮਦਰਦੀ ਪ੍ਰਗਟਾਉਣ ਲ਼ਈ ਬਹੁਤ ਡੂੰਘੀ ਤੇ ਸ਼ਾਤਰ ਚਾਲ ਨਾਲ ਸਿੱਖ ਪੰਥ ਨੂੰ ਅੰਦਰੋਂ ਖੋਰਾ ਲਾਉਣ ਅਤੇ ਘੁਸਪੈਠ ਕਰਨ ਦੇ ਮਨਸੂਬੇ ਤਹਿਤ ‘ਸਰਬ ਸਾਂਝੀ ਗੁਰਬਾਣੀ ਯਾਤਰਾ’ ਦਾ ਅਡੰਬਰ ਰਚਿਆ ਜਾ ਰਿਹਾ ਹੈ।’’

ਹੁਕਮਨਾਮੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ RSS ਰਾਸ਼ਟਰੀ ਸਿੱਖ ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਵਿਰੋਧੀ ਸਰਗਰਮੀਆ ਕੀਤੀਆਂ ਜਾ ਰਹੀਆਂ ਹਨ, ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਤਤਕਾਲੀ ਜਥੇਦਾਰ ਨੇ ਹੁਕਮਨਾਮੇ ਵਿੱਚ ਕਿਹਾ ਸਮੂਹ ਸਿੱਖ ਸੰਗਤ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਅਖੌਤੀ ਪੰਥ ਵਿਰੋਧੀ ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਦੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਇਸ ਜਥੇਬੰਦੀ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ।

2019 ਵਿੱਚ RSS ਦੇ ਸਮਾਗਮ ਨੂੰ ਲੈਕੇ ਵੀ ਵਿਵਾਦ ਹੋਇਆ

2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਮੌਕੇ RSS ਵੱਲੋਂ ਦਿੱਲੀ ਵਿੱਚ ਸੈਮੀਨਾਰ ਕਰਵਾਇਆ ਗਿਆ ਉਸ ਵੇਲੇ ਵੀ ਦਿੱਲੀ ਦੇ ਅਕਾਲੀ ਦਲ ਆਗੂਆਂ ਨੂੰ ਇਸ ਤੋਂ ਦੂਰ ਰਹਿਣ ਦੀ ਹਿਦਾਇਤਾਂ ਜਾਰੀਆਂ ਕੀਤੀਆਂ ਗਈਆਂ ਸਨ। ਉਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸਨ, ਸ੍ਰੀ ਅਕਾਲ ਤਖਤ ਦੇ ਹੁਕਮਾਂ ਦੇ ਬਾਅਦ ਉਹ ਵੀ ਉੱਥੇ ਨਹੀਂ ਗਏ ਸਨ, ਹਾਲਾਂਕਿ ਬੀਜੇਪੀ ਦੇ ਸਿੱਖ ਮੈਂਬਰ ਪਾਰਲੀਮੈਂਟ ਜਿਵੇਂ ਹਰਦੀਪ ਸਿੰਘ ਪੁਰੀ ਨੇ ਜ਼ਰੂਰ ਉਸ ਸਮਾਗਮ ਵਿੱਚ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ –  ਮੁੱਖ ਸਕੱਤਰ ਵੱਲੋਂ ਡੀਸੀ,s ਨੂੰ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਅਣਸੁਖਾਵੀੰ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਦੀ ਹਿਦਾਇਤ