Punjab

ਲੁਧਿਆਣਾ ‘ਚ ਹੋਈ ਗੋ ਲੀ ਬਾ ਰੀ. ਦੋ ਜ਼ਖ਼ਮੀ

‘ਦ ਖ਼ਾਲਸ ਬਿਊਰੋ : ਲੁਧਿਆਣਾ ਸ਼ਹਿਰ ‘ਚ ਦੇਰ ਰਾਤ ਰਾਹੋਂ ਰੋਡ ‘ਤੇ ਹੋਈ ਗੋ ਲੀ ਬਾ ਰੀ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ। ਪਤਾ ਲੱਗਾ ਹੈ ਕਿ ਹਮ ਲਾਵਰ ਵੱਲੋਂ ਮੌਕੇ ‘ਤੇ 4 ਫਾਇਰ ਦਾਗੇ ਗਏ ਜਿਸ ਵਿੱਚੋਂ ਦੋ 2 ਗੋ ਲੀਆਂ ਇੱਕ ਨੌਜਵਾਨ ਦੇ ਪੇਟ ਵਿੱਚ ਲੱਗੀਆਂ ਅਤੇ ਤੀਜੀ ਗੋ ਲੀ ਇੱਕ ਹੋਰ ਨੌਜਵਾਨ ਨੂੰ ਲੱਗੀ। ਜ਼ਖ਼ਮੀਆਂ ਦੀ ਪਛਾਣ ਰਾਕੇਸ਼ ਅਤੇ ਰਾਣਾ ਵਜੋਂ ਹੋਈ ਹੈ।

ਗੋ ਲੀਬਾਰੀ ਦੀ ਸੂਚਨਾ  ਨਿਲਦਿਆਂ ਹੀਕਮਿਸ਼ਨਰ ਕੌਸਤੁਭ ਸ਼ਰਮਾ ਰਾਤ ਕਰੀਬ 11 ਵਜੇ ਪੁਲਿਸ ਫੋਰਸ ਸਣੇ ਮੌਕੇ ’ਤੇ ਪੁੱਜ ਗਏ।  ਪੁਲਿਸ ਨੇ ਜ਼ਖਮੀਆਂ ਨੂੰ ਸੀ.ਐੱਮ.ਸੀ. ਹਸਪਤਾਲ ਦਾਖਲ ਕਰਵਾਇਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜ਼ਖਮੀ ਰਮੇਸ਼ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਬਾਬਾ ਨਾਮ ਦੇਵ ਕਾਲੋਨੀ ਪ੍ਰੇਮ ਵਿਹਾਰ ਟਿੱਬਾ ਰੋਡ ਦਾ ਰਹਿਣ ਵਾਲਾ ਹੈ। ਉਸ ਦੇ ਲੜਕੇ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ। ਅੱਜ ਪਤਾ ਨਹੀਂ ਕਿਵੇਂ ਹਮਲਾਵਰ ਨੇ ਉਸ ਨੂੰ ਰਾਹੋਂ ਰੋਡ ‘ਤੇ ਬੁਲਾ ਲਿਆ ਤੇ ਗੋਲੀ ਮਾਰ ਦਿੱਤੀ। ਗੋਲੀਆਂ ਮਾਰਨ ਵਾਲਾ ਮੁਲਜ਼ਮ ਕਤਲ ਕੇਸ ਦਾ ਮੁਲਜ਼ਮ ਹੈ ਅਤੇ 5 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ।

ਕਮਿਸ਼ਨਰ ਸ਼ਰਮਾ ਦੇ ਦੱਸਣ ਅਨੁਸਾਰ ਮੁਲਜ਼ਮ ਕਤ ਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੀ। ਅਤੇ ਕੁਝ ਮਹੀਨੇ ਪਹਿਲਾਂ ਹੀ ਜ਼ਮਾਨਤ ਬਾਹਰ ਆਇਆ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਇਰਾਦਾ ਕ ਤਲ ਦਾ ਕੇਸ ਦਰਜ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਦੇਰ ਰਾਤ ਤੱਕ ਇਲਾਕੇ ਦੀ ਤਲਾਸ਼ੀ ਲਈ ਅਤੇ ਸੀਸੀਟੀਵੀ ਕੈਮਰੇ ਵੀ ਦੇਖੇ।