The Khalas Tv Blog International ਅਮਰੀਕਾ ‘ਚ ਵ੍ਹਾਇਟ ਹਾਊਸ ਦੇ ਬਾਹਰ ਚੱਲੀ ਗੋਲੀ, ਟਰੰਪ ਨੇ ਕਿਹਾ ਸਭ ਕੁੱਝ ਠੀਕ ਠਾਕ ਹੈ
International

ਅਮਰੀਕਾ ‘ਚ ਵ੍ਹਾਇਟ ਹਾਊਸ ਦੇ ਬਾਹਰ ਚੱਲੀ ਗੋਲੀ, ਟਰੰਪ ਨੇ ਕਿਹਾ ਸਭ ਕੁੱਝ ਠੀਕ ਠਾਕ ਹੈ

‘ਦ ਖ਼ਾਲਸ ਬਿਊਰੋ:- ਅਮਰੀਕਾ ਵਿੱਚ ਵਾਈਟ ਹਾਊਸ ਦੇ ਬਾਹਰ ਕੁਝ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ, ਇਹ ਘਟਨਾ ਉਸ ਸਮੇਂ ਵਾਪਰੀ ਜਦੋ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਕਾਨਫਰੰਸ ਚੱਲ ਰਹੀ ਸੀ, ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਟਰੰਪ ਨੂੰ ਤੁਰੰਤ ਸੁਰੱਖਿਤ ਕਾਨਫਰੰਸ ਤੋਂ ਬਾਹਰ ਕੱਢ ਲਿਆ।

ਤਕਰੀਬਨ ਦਸ ਮਿੰਟ ਬਾਅਦ ਟਰੰਪ ਨੇ ਮੀਡੀਆਂ ਕਰਮੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਘਟਨਾਂ ਪੂਰੀ ਤਰ੍ਹਾਂ ਕਾਬੂ ਹੇਠ ਸੀ, ਸਭ ਕੁੱਝ ਠੀਕ ਹੈ। ਟਰੰਪ ਦੀ ਪੱਤਰਕਾਰਾਂ ਨਾਲ ਹੋ ਰਹੀ ਗੱਲਬਾਤ ਦੌਰਾਨ ਸੁਰੱਖਿਆ ਦੇ ਘੇਰੇ ਦਾ ਇੱਕ ਮੈਂਬਰ ਟਰੰਪ ਕੋਲ ਸਟੇਜ ‘ਤੇ ਚਲਾ ਗਿਆ ਸੀ ਅਤੇ ਉਸ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਕੰਨ ਵਿੱਚ ਕੁਝ ਕਿਹਾ ਜਿਸ ਤੋਂ ਬਾਅਦ ਉਹ ਟਰੰਪ ਨੂੰ ਆਪਣੇ ਨਾਲ ਲੈ ਲਿਆ।

Exit mobile version