Punjab

ਅਕਾਲੀ ਦਲ ਨੇ ਸੰਸਦੀ ਬੋਰਡ ਦਾ ਕੀਤਾ ਗਠਨ, ਸੁਖਬੀਰ ਦੇ ਖ਼ਾਸ ਆਗੂਆਂ ਨੂੰ ਮਿਲੀ ਥਾਂ

Shiromani Akali Dal

ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ  (SAD) ਨੇ ਸੰਸਦੀ ਬੋਰਡ ਦਾ ਗਠਨ ਕਰ ਦਿੱਤਾ ਹੈ। ਇਸ ਸਬੰਧੀ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਇਕ ਚੇਅਰਮੈਨ ਅਤੇ ਪੰਜ ਮੈਂਬਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸੰਸਦੀ ਬੋਰਡ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਹੋਣਗੇ। ਇਸ ਤੋਂ ਇਲਾਵਾ ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ: ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਗਾਬੜੀਆ ਇਸ ਦੇ ਮੈਂਬਰ ਹੋਣਗੇ।

ਦੱਸ ਦੇਈਏ ਕਿ ਇਹ ਆਗੂ ਉਹ ਹਨ ਜੋ ਸੁਖਬੀਰ ਸਿੰਘ ਬਾਦਲ ਧੜੇ ਨਾਲ ਸਬੰਧ ਰੱਖਦੇ ਹਨ। ਸੰਸਦੀ ਬੋਰਡ ਵਿੱਚ ਬਾਗੀ ਧੜੇ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ –   ਕਰਤਾਰਪੁਰ ਦੀ ਤਰਜ਼ ਤੇ ਨਨਕਾਣਾ ਸਾਹਿਬ ਕੋਰੀਡੋਰ ਬਣਾਉਣ ਦੀ ਉੱਠੀ ਮੰਗ, ਪੰਜਾਬ ਦੇ ਰਾਜ ਸਭਾ ਸਾਂਸਦ ਨੇ ਚੁੱਕਿਆ ਮੁੱਦਾ