Punjab

ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਅੱਜ ਰਾਜਪਾਲ ਨਾਲ ਕਰੇਗਾ ਮੁਲਾਕਾਤ

The Shiromani Akali Dal delegation will meet Punjab Governor

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਆਬਕਾਰੀ ਨੀਤੀ ਨੂੰ ਲੈ ਕੇ ਸਿਆਸੀ ਜੰਗ ਤੇਜ਼ ਹੋ ਗਈ ਹੈ। ਸ਼੍ਹੋਮਣੀ ਅਕਾਲੀ ਦਲ(Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ(sukhbir singh badal) ਦੀ ਅਗਵਾਈ ਹੇਠ ਅਕਾਲੀ ਆਗੂ ਅੱਜ ਰਾਜਪਾਲ ਬੀ.ਐੱਲ. ਪੁਰੋਹਿਤ(Punjab Governor Banwari Lal Purohit ) ਨੂੰ ਮਿਲਣਗੇ। ਜਿਸ ਵਿੱਚ ਸਾਬਕਾ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ ਅਤੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਸੁੱਖੀ ਵੀ ਸ਼ਾਮਲ ਹੋਣਗੇ।ਅਕਾਲੀ ਦਲ ਪੰਜਾਬ ਆਬਕਾਰੀ ਨੀਤੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਿਹਾ ਹੈ। ਅਕਾਲੀ ਦਲ ਦਾ ਦੋਸ਼ ਹੈ ਕਿ ‘ਆਪ’ ਨੇ ਇਸ ਨੀਤੀ ਨਾਲ 500 ਕਰੋੜ ਦਾ ਘਪਲਾ ਕੀਤਾ ਹੈ। ਸੀਬੀਆਈ ਦੇ ਘੇਰੇ ਵਿੱਚ ਆਈ ਦਿੱਲੀ ਆਬਕਾਰੀ ਨੀਤੀ ਨੂੰ ਪੰਜਾਬ ਵਿੱਚ ਵੀ ਲਾਗੂ ਕਰ ਦਿੱਤਾ ਗਿਆ। ਹਾਲਾਂਕਿ ਪੰਜਾਬ ਸਰਕਾਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਨਵੀਂ ਨੀਤੀ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਫ਼ਦ ਵੱਲੋਂ  ਉਨ੍ਹਾਂ ਨੂੰ ਪੰਜਾਬ ਆਬਕਾਰੀ ਨੀਤੀ 22 ਵਿੱਚ ਹੋਈਆਂ ਗੰਭੀਰ ਬੇਨਿਯਮੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਸਮੁੱਚੇ ਘੁਟਾਲੇ ਦੀ ਉੱਚ ਪੱਧਰੀ ਸੁਤੰਤਰ ਜਾਂਚ ਦੀ ਮੰਗ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਇਹ ਦੋਸ਼ ਲਾਉਂਦਿਆਂ ਕਿਹਾ ਕਿ ਆਬਕਾਰੀ ਨੀਤੀ ਬਣਾਉਣ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਅਫਸਰਾਂ, ਸਿਆਸਤਦਾਨਾਂ ਅਤੇ ਸ਼ਰਾਬ ਕਾਰੋਬਾਰੀਆਂ ਦੇ ਫੋਨ ਅਤੇ ਡਾਟਾ ਤੁਰੰਤ ਜ਼ਬਤ ਕੀਤਾ ਜਾਣਾ ਚਾਹੀਦਾ ਹੈ। ਅਕਾਲੀ ਦਲ ਹੁਣ ਰਾਜ ਭਵਨ ਜਾ ਕੇ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਵੇਗਾ। ਅਕਾਲੀ ਦਲ ਇਸ ਦੀ ਜਾਂਚ ਲਈ ਸੀਬੀਆਈ ਅਤੇ ਈਡੀ ਨੂੰ ਸ਼ਿਕਾਇਤ ਵੀ ਦੇਵੇਗਾ।

ਅਕਾਲੀ ਦਲ ਨੇ ਕਿਹਾ ਕਿ ਸ਼ਰਾਬ ਵਿੱਚ ਉਤਪਾਦਕ, L1 ਯਾਨੀ ਹੋਲਸੇਲਰ ਅਤੇ ਰਿਟੇਲਰ ਯਾਨੀ 3 ਤਰ੍ਹਾਂ ਦੇ ਕੰਮ ਹਨ। AAP ਸਰਕਾਰ ਨੇ L1 ਯਾਨੀ ਹੋਲਸੇਲਰ ਨੂੰ ਕਾਬੂ ਕਰ ਲਿਆ। ਪਹਿਲਾਂ 50 ਤੋਂ 100 ਦੇ ਕਰੀਬ L1 ਹੁੰਦੇ ਸਨ। ਉਹ ਸਾਰੀ ਕੰਪਨੀ ਦੀ ਸ਼ਰਾਬ ਆਪਣੇ ਕੋਲ ਰੱਖ ਕੇ ਰਿਟੇਲਰ ਨੂੰ ਵੇਚਦੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸ਼ਰਤਾਂ ਲਗਾਈਆਂ ਕਿ ਉਤਪਾਦਕ ਅਤੇ ਰਿਟੇਲਰ L1 ਯਾਨੀ ਹੋਲਸੇਲਰ ਦਾ ਲਾਈਸੈਂਸ ਨਹੀਂ ਲੈ ਸਕਦਾ। ਇਸ ਤੋਂ ਇਲਾਵਾ ਹੋਲਸੇਲਰ ਦੇ ਲਈ 3 ਸਾਲ ਵਿੱਚ ਲਗਾਤਾਰ 30 ਕਰੋੜ ਦਾ ਟਰਨਓਵਰ ਹੋਣਾ ਚਾਹੀਦਾ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ