India Punjab

ਆ ਗਿਆ ਮੂਸੇਵਾਲਾ ਦਾ 7ਵਾਂ ਗਾਣਾ! ਇਸ Youtube ਪਲੇਟਫਾਰਮ ‘ਤੇ ਕੁਮੈਂਟਾਂ ਦਾ ਹੜ੍ਹ, ਦੀਪ ਸਿੱਧੂ ਵੀ ਨਜ਼ਰ ਆਇਆ!

ਬਿਉਰੋ ਰਿਪੋਰਟ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ। ਗਾਇਕ ਦਾ ‘ਡਾਇਲੇਮਾ’ ਗੀਤ ਰਿਲੀਜ਼ ਹੋ ਗਿਆ ਹੈ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਾਇਲੇਮਾ’ ਬਰਤਾਨਵੀ ਗਾਇਕਾ Stefflon don ਨਾਲ ਹੈ। ਭਾਰਤੀ ਸਮੇਂ ਦੇ ਮੁਤਾਬਿਕ ਸ਼ਾਮ 6 ਵੱਜ ਕੇ 10 ਮਿੰਟ ‘ਤੇ ਗਾਣਾ ਰਿਲੀਜ਼ ਹੋਇਆ ਹੈ। ਗੀਤ ਦੀ ਸ਼ੁਰੂਆਤ ਗਾਇਕਾ Stefflon ਦੀ ਅਵਾਜ਼ ਨਾਲ ਹੁੰਦੀ ਹੈ। 1 ਮਿੰਟ 36 ਸੈਕੰਡ ਦੇ ਬਾਅਦ ਸਿੱਧੂ ਮੂਸੇਵਾਲਾ ਦੀ ਅਵਾਜ਼ ਗੀਤ ਦੇ ਰੂਪ ਵਿੱਚ ਸੁਣਾਈ ਦਿੰਦੀ ਹੈ। ਗਾਣੇ ਦੇ ਬੋਲਨ ”UK ਵਾਲੀਏ ਨੀਂ ਗੱਲ ਕਰੇ ਤੂੰ ਸਲੈਗ ‘ਚ, ਗੱਡੀਆਂ ਵਿੱਚ ਘੁੰਮਦੀ ਹੈ ਲੱਡੀਆਂ ਦੇ ਗੈਂਗ ਵਿੱਚ, ਪੁੱਛੀ ਤੂੰ ਸਟਾਰਾਂ ਨੂੰ’ 22-22 ਹੁੰਦੀ ਹੈ ਜਨਾਬ ਨੂੰ, ਪੂਰਾ ਕਰੂੰ ਤੇਰੇ ਹਰ ਅਸਲੇ ਦੇ ਖਵਾਬ ਨੂੰ… 24-24 ਘੰਟੇ ਬੰਦਾ ਹੁੰਦਾ ਖੜਾ ਗੇਟਾਂ ‘ਚ”।

‘ਡਾਇਲੇਮਾ’ ਗੀਤ ਮੂਸੇ ਪਿੰਡ ਵਿੱਚ ਸ਼ੂਟ ਕੀਤਾ ਗਿਆ ਹੈ ਜਦੋਂ ਪਿਛਲੇ ਸਾਲ ਗਾਇਕਾ ਸਟੀਫਲੋਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਦੇ ਲਈ ਆਈ ਸੀ। Stefflon ਸਿੱਧੂ ਦੀ ਓਪਨ ਜੀਪ ਅਤੇ ਟਰੈਕਟਰ ‘ਤੇ ਘੁੰਮ ਦੀ ਹੋਈ ਨਜ਼ਰ ਆ ਰਹੀ ਹੈ।

ਗਾਣੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਦੀਪ ਸਿੱਧੂ ਦੇ ਪੋਸਟਰ ਵੀ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਸਿੱਧੂ ਦੇ ਲ਼ਈ ਇਨਸਾਫ ਮੰਗਦੀ ਮਾਂ ਅਤੇ ਪਿਤਾ ਕੈਂਡਲ ਮਾਰਚ ਕਰ ਕਰਦੇ ਵਿਖਾਈ ਦਿੰਦੇ ਹਨ। ਗਾਇਕ Stefflon ਸਿੱਧੂ ਦੀ ਮਾਂ ਚਰਨ ਕੌਰ ਦੇ ਪਿਤਾ ਬਲਕੌਰ ਸਿੰਘ ਨਾਲ ਨਜ਼ਰ ਆ ਰਹੀ ਹੈ। ਗਾਣਾ ਰਿਲੀਜ਼ ਹੋਣ ਦੇ 50 ਮਿੰਟਾਂ ਵਿੱਚ 20 ਹਜ਼ਾਰ ਤੋਂ ਵੱਧ ਲੋਕ ਵੇਖ ਚੁੱਕੇ ਹਨ। ਤਕਰੀਬਨ ਸਵਾ ਪੰਜ ਹਜ਼ਾਰ ਕੁਮੈਂਟ ਕਰ ਚੁੱਕੇ ਹਨ। ਸਿੱਧੂ ਦੇ ਫੈਨਸ ਕੁਮੈਂਟ ਵਿੱਚ ਕਹਿੰਦੇ ਹਨ ਕਿ ਦਿਲ ਨੂੰ ਸਕੂਨ ਮਿਲ ਦਾ ਹੈ ਜਦੋਂ ਸਿੱਧੂ ਦੀਆਂ ਲਾਈਨਾਂ ਆਉਂਦੀਆਂ ਹਨ ।

Stefflon ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਇਸ ਦਾ ਪ੍ਰਚਾਰ ਕੀਤਾ ਸੀ। ਇੰਨਾ ਹੀ ਨਹੀਂ, ਇਸ ਲਈ ਉਹ ਲੰਡਨ ਦੀਆਂ ਸੜਕਾਂ ’ਤੇ ਵੀ ਉਤਰ ਆਈ ਸੀ। ਇਸ ਗੀਤ ’ਚ ਸਟੀਫਲੋਨ ਵੀ ਸਿੱਧੂ ਲਈ ਇਨਸਾਫ਼ ਦੀ ਮੰਗ ਕਰਦੀ ਨਜ਼ਰ ਆਵੇਗੀ।

Stefflon ਡੌਨ ਨੇ ਗੀਤ ਦੇ ਲਾਂਚ ਹੋਣ ਤੋਂ 48 ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਪੋਸਟ ਪਾਈ, ਜਿਸ ’ਚ ਲੋਕਾਂ ਨੂੰ ਲੰਡਨ ਦੇ ਸਾਊਥਾਲ ’ਚ ਪਹੁੰਚਣ ਦੀ ਅਪੀਲ ਕੀਤੀ ਸੀ। ਸਟੀਫਲੋਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਹਨ ਜਿਸ ਵਿਚ ਇਕ ਪਾਸੇ ਉਸ ਦੀ ਅਤੇ ਪਿਛਲੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੈ।

ਇਹ ਵੀ ਪੜ੍ਹੋ –  ਯੋਗਾ ਕਰਨ ਵਾਲੀ ਲੜਕੀ ਸਬੰਧੀ SGPC ਨੇ ਕੀਤੀ ਪ੍ਰੈਸ ਕਾਨਫਰੰਸ