ਮੁਹਾਲੀ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਜੇ.ਪੀ. ਨੱਡਾ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੇ.ਪੀ. ਨੱਡਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ 376 ਕਰੋੜ ਰੁਪਏ ਦੀ ਬਕਾਇਆ ਰਾਸ਼ੀ ‘ਚੋਂ 220 ਕਰੋੜ ਰੁਪਏ ਕੇਂਦਰ ਦੇ ਹਨ। ਅਤੇ ਕੇਂਦਰ ਸਰਕਾਰ ਨੇ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ 800 ਕਰੋੜ ਰੁਪਏ ਤੋਂ ਵੱਧ ਦੇ ਫੰਡ ਰੋਕੇ ਹੋਏ ਹਨ।
ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕੇਂਦਰ ਵੱਲੋਂ ਵੱਖ-ਵੱਖ ਸਕੀਮਾਂ ਦੇ ਪੰਜਾਬ ਦੇ ਹਿੱਸੇ ਦੇ 8000 ਕਰੋੜ ਰੁਪਏ ਤੋਂ ਵੱਧ ਦੇ ਫੰਡਾਂ ਨੂੰ ਰੋਕ ਦਿੱਤਾ ਗਿਆ ਹੈ। ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਕੇਂਦਰ ਤੋਂ ਲਗਾਤਾਰ ਆਪਣੇ ਹੱਕਾਂ ਦੀ ਮੰਗ ਕਰ ਰਹੀ ਹੈ ਪਰ ਕੇਂਦਰ ਕੋਈ ਸੁਣਵਾਈ ਨਹੀਂ ਕਰ ਰਿਹਾ।
ਨੀਲ ਗਰਗ ਨੇ ਕਿਹਾ ਕਿ ਨੱਡਾ ਜੀ ਸਾਨੂੰ 8000 ਕਰੋੜ ਰੁਪਏ ਦੀ ਸਹੀ ਰਕਮ ਦੇਵੇ। ਗਰਗ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਲਈ ਇੰਨੇ ਹੀ ਫਿਕਰਮੰਦ ਹਨ ਤਾਂ ਸਾਡੇ (ਪੰਜਾਬ) ਦੇ ਪੈਸੇ ਕਿਉਂ ਰੋਕੇ ਹੋਏ ਹਨ?
ਗੌਰਤਲਬ ਹੈ ਕਿ ਪੰਜਾਬ ਵਿੱਚ ਆਯੁਸ਼ਮਾਨ ਭਾਰਤ ਦੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾਵਾਂ ਅਧੀਨ ਵੱਖ-ਵੱਖ ਇਲਾਜਾਂ ਲਈ ਕਈ ਹਸਪਤਾਲਾਂ ਵਿੱਚ 600 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਸਰਕਾਰ ਖਿਲਾਫ ਖੜ੍ਹਿਆ ਹੋਇਆ ਹੈ ਜਿਸ ਦੇ ਚਲਦੇ ਪ੍ਰਾਈਵੇਟ ਹਸਪਤਾਲਾਂ ਨੇ ਇਸ ਪ੍ਰੋਗਰਾਮ ਦੇ ਤਹਿਤ ਲੋਕ ਇਲਾਜ ਕਰਨਾ ਬੰਦ ਕਰ ਦਿੱਤਾ ਹੈ। ਇਸ ਗੱਲ ਦਾ ਨੋਟਿਸ ਲੈਂਦਿਆਂ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਹਸਪਤਾਲਾਂ ਦਾ ਬਕਾਇਆ ਜਲਦ ਜਾਰੀ ਕਰਨ ਲਈ ਆਖਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਮਾਨ ਨੂੰ ਨਸੀਹਤ ਦਿੱਤਾ ਹੈ ਕਿ ਦਿੱਲੀ ਵਿੱਚ ਪਾਰਟੀ ਦੀ ਜੈ-ਜੈਕਾਰ ਕਰਨ ਦੇ ਬਦਲੇ ਮੰਤਰੀ ਸੂਬੇ ਦੀ ਖਰਾਬ ਸਥਿਤੀ ‘ਤੇ ਧਿਆਨ ਦਿਓ।
I urge Shri @BhagwantMann to clear the dues of the hospitals as soon as possible, for there are many families, especially our hardworking farmers, benefitting under the Ayushman Bharat programme. Instead of cheering on the party unit in Delhi, it would suit to CM Bhagwant Mann to…
— Jagat Prakash Nadda (@JPNadda) September 20, 2024
ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਨੱਢਾ ਨੇ ਆਪਣੇ ਐਕਸ ਅਕਾਊਂਟ ‘ਤੇ ਇੱਕ ਪੋਸਟ ਕਰ ਜੇਪੀ ਨੱਡਾ ਨੇ ਭਗਵੰਤ ਮਾਨ ਨੂੰ ਹਸਪਤਾਲਾਂ ਦੇ ਬਕਾਏ ਜਲਦੀ ਤੋਂ ਜਲਦੀ ਕਲੀਅਰ ਕਰਨ ਦੀ ਅਪੀਲ ਕੀਤੀ, ਕਿਉਂਕਿ ਬਹੁਤ ਸਾਰੇ ਪਰਿਵਾਰ ਹਨ, ਖਾਸ ਕਰਕੇ ਸਾਡੇ ਮਿਹਨਤੀ ਕਿਸਾਨ, ਜੋ ਆਯੂਸ਼ਮਾਨ ਭਾਰਤ ਪ੍ਰੋਗਰਾਮ ਤਹਿਤ ਲਾਭ ਲੈ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਵਿਚ ਪਾਰਟੀ ਇਕਾਈ ਨੂੰ ਖੁਸ਼ ਕਰਨ ਦੀ ਬਜਾਏ ਪੰਜਾਬ ਦੇ ਹਾਲਾਤਾਂ ‘ਤੇ ਧਿਆਨ ਦੇਣਾ ਸਮਝਦਾਰੀ ਦੀ ਗੱਲ ਹੋਵੇਗੀ।