ਬਿਉਰੋ ਰਿਪੋਰਟ – T-20 ਵਰਲਡ ਕੱਪ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਟੀਮ ਇੰਡੀਆ ਦੇ ਹੀਰੋ ਅਰਸ਼ਦੀਪ ਸਿੰਘ ‘ਤੇ BCCI ਅਤੇ ਚੋਣਕਰਤਾਵਾਂ ਤੋਂ ਭਰੋਸਾ ਪਹਿਲਾਂ ਡਬਲ ਹੋਇਆ ਤੇ ਹੁਣ ਟ੍ਰਿਪਲ ਹੋ ਸਕਦਾ ਹੈ। ਦਰਅਸਲ 2 ਸਾਲ ਬਾਅਦ ਅਰਸ਼ਦੀਪ ਸਿੰਘ ਨੂੰ ਸ੍ਰੀਲੰਕਾ ਦੌਰੇ ਲਈ T-20 ਦੇ ਨਾਲ ਵਨਡੇ ਟੀਮ ਵਿੱਚ ਵੀ ਚੁਣਿਆ ਗਿਆ ਹੈ। ਹੁਣ ਉਨ੍ਹਾਂ ਨੂੰ ਟੈਸਟ ਟੀਮ ਵਿੱਚ ਥਾਂ ਮਿਲ ਸਕਦੀ ਹੈ। ਇਸੇ ਸਾਲ ਅਕਤੂਬਰ ਵਿੱਚ ਟੀਮ ਇੰਡੀਆ ਆਸਟ੍ਰੇਲੀਆ ਦੌਰੇ ‘ਤੇ ਜਾਵੇ ਇਸ ਦੌਰਾਨ ਜਸਪ੍ਰੀਤ ਬੁਰਮਾਹ ਦੇ ਨਾਲ ਸਲੈਕਟਰ ਲੈਫਟ ਰਾਈਟ ਦੇ ਕੰਬੀਨੇਸ਼ਨ ਵਿੱਚ ਅਰਸ਼ਦੀਪ ਨੂੰ ਚੁਣ ਸਕਦੇ ਹਨ।
ਅਰਸ਼ਦੀਪ ਸਿੰਘ ਨੇ ਵਾਈਟ ਬਾਲ ਦੇ ਨਾਲ ਜਿਸ ਤਰ੍ਹਾਂ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਸਵਿੰਗ ਕਰਵਾਈ ਹੈ ਉਸ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਮੈਚ ਵਿੱਚ ਰੈੱਡ ਬਾਲ ਦੇ ਨਾਲ ਵੱਧ ਤੋਂ ਵੱਧ ਖੇਡਣ ਲਈ ਚੋਣਕਰਤਾਵਾਂ ਨੇ ਕਿਹਾ ਹੈ। ਦਰਅਸਲ ਰੈੱਡ ਬਾਲ ਵਾਈਟ ਬਾਲ ਤੋਂ ਜ਼ਿਆਦਾ ਸਵਿੰਗ ਹੁੰਦੀ ਹੈ। ਸਲੈਕਟਰ ਦਾ ਕਹਿਣਾ ਹੈ ਕਿ ਅਰਸ਼ਦੀਪ ਨੂੰ ਵੱਧ ਘਰੇਲੂ ਮੈਚ ਖੇਡਣ ਦੀ ਜ਼ਰੂਰਤ ਹੈ ਤਾਂ ਕਿ ਉਨ੍ਹਾਂ ਦੀ ਟੈਸਟ ਟੀਮ ਦੇ ਲਈ ਵੀ ਚੋਣ ਹੋਵੇ। ਇਸ ਨਾਲ ਅਰਸ਼ਦੀਪ ਸਿੰਘ ਨੂੰ ਫਾਇਦਾ ਹੋਵੇਗਾ ਕਿਉਂਕਿ ਟੀ-20 ਵਿੱਚ ਸਿਰਫ 4 ਓਵਰ ਅਤੇ ਵਨਡੇ ਵਿੱਚ 10 ਓਵਰ ਕਰਵਾਉਣੇ ਹੁੰਦੇ ਹਨ ਜਦਕਿ ਟੈਸਟ ਮੈਚ ਵਿੱਚ ਗੇਂਦਬਾਜ਼ 20 ਤੋਂ 25 ਓਵਰ ਪਾਉਂਦਾ ਹੈ,ਅਜਿਹੇ ਵਿੱਚ ਸਵਿੰਗ ਦੇ ਨਾਲ ਅਰਸ਼ਦੀਪ ਸਿੰਘ ਵਿੱਚ ਵੱਧ ਤੋਂ ਵੱਧ ਗੇਂਦ ਪਾਉਣ ਦਾ ਸਟੈਮਨਾ ਵੀ ਵਧੇਗਾ।
ਪੂਰੀ ਦੁਨੀਆ ਵਿੱਚ ਮੰਨੇ-ਪਰਮੰਨੇ ਸਾਬਕਾ ਪਾਕਿਸਤਾਨ ਗੇਂਦਬਾਜ਼ ਵਸੀਮ ਅਕਰਮ ਨੇ ਅਰਸ਼ਦੀਪ ਦੀ ਟੀ-20 ਦੀ ਗੇਂਦਬਾਜ਼ੀ ਦੀ ਤਾਰੀਫ ਕਰਦੇ ਹੋਏ ਸਲਾਹ ਦਿੱਤੀ ਸੀ ਕਿ ਉਨ੍ਹਾਂ ਨੂੰ ਟੈਸਟ ਟੀਮ ਵਿੱਚ ਵੀ ਥਾਂ ਬਣਾਉਣੀ ਚਾਹੀਦੀ ਹੈ ਕਿਉਂਕਿ ਇੱਕ ਖਿਡਾਰੀ ਭਾਵੇਂ ਉਹ ਗੇਂਦਬਾਜ਼ ਹੋਵੇ ਜਾਂ ਫਿਰ ਬਲੇਬਾਜ਼ ਉਸ ਦੀ ਅਸਲੀ ਪਰਖ ਟੈਸਟ ਵਿੱਚ ਹੀ ਹੁੰਦੀ ਹੈ।
ਇਹ ਵੀ ਪੜ੍ਹੋ – ਜਗਦੀਸ ਭੋਲਾ ਨੇ ਮੰਗੀ ਸੀਬੀਆਈ ਜਾਂਚ, ਸਾਰਿਆਂ ਸਰਕਾਰਾਂ ਤੇ ਲਗਾਇਆ ਵੱਡਾ ਇਲਜ਼ਾਮ