ਬਿਉਰੋ ਰਿਪੋਰਟ – ਜੰਮੂ ਕਸ਼ਮੀਰ (Jammu-Kashmir Assembly Election) ਵਿਚ ਵਿਧਾਨ ਸਭਾ ਦੇ ਦੂਜੇ ਪੜਾਅ ਵਿਚ ਅੱਜ 26 ਸੀਟਾਂ ਤੇ ਵੋਟਿੰਗ ਹੋਈ ਹੈ। ਸ਼ਾਮ 5 ਵਜੇ ਤੱਕ 54.11 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਦੱਸ ਦੇਈਏ ਕਿ ਉਹ ਪਿਛਲੀਆਂ ਚੋਣਾਂ ਨਾਲੋਂ 8 ਫੀਸਦੀ ਘੱਟ ਹੈ। ਅਜੇ ਤੱਕ ਚੋਣ ਕਮਿਸ਼ਨ ਵੱਲੋਂ ਪੂਰੇ ਅੰਕੜੇ ਜਾਰੀ ਨਹੀਂ ਕੀਤੇ ਹਨ। ਇਸ ਤੋਂ ਪਹਿਲਾਂ 1 ਵਜੇ ਤੱਕ 36.1 ਫੀਸਦੀ ਵੋਟਿੰਗ ਹੋ ਚੁੱਕੀ ਸੀ। ਇਸ ਤੋਂ ਵੀ ਪਹਿਲਾਂ ਸਵੇਰੇ 11 ਵਜੇ ਤੱਕ 24.1 ਫੀਸਦੀ ਅਤੇ ਸਵੇਰੇ 9 ਵਜੇ ਤੱਕ 10.22 ਫੀਸਦੀ ਵੋਟਿੰਗ ਹੋਈ ਸੀ। ਇਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਪੂਰੇ ਬੰਦੋਬਸਤ ਕੀਤੇ ਹੋਏ ਸਨ।
ਦੱਸ ਦੇਈਏ ਕਿ ਕਸ਼ਮੀਰ ਘਾਟੀ ਦੇ 15 ਵਿਧਾਨ ਸਭਾ ਹਲਕਿਆਂ ਵਿੱਚੋਂ ਕੰਗਨ (ਅਨੁਸੂਚਿਤ ਜਨਜਾਤੀ ਰਾਖਵੀਂ) ਸੀਟ ‘ਤੇ ਸਭ ਤੋਂ ਵੱਧ 13.52 ਫੀਸਦੀ ਵੋਟਿੰਗ ਹੋਈ। ਇਸ ਤੋਂ ਬਾਅਦ ਚਰਾਰ-ਏ-ਸ਼ਰੀਫ ‘ਚ 13 ਫੀਸਦੀ ਅਤੇ ਗੰਦਰਬਲ ‘ਚ 12.06 ਫੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਹੈਬਕਦਲ ਹਲਕੇ ਵਿੱਚ ਸਭ ਤੋਂ ਘੱਟ 2.63 ਫੀਸਦੀ ਮਤਦਾਨ ਹੋਇਆ। ਦੂਜੇ ਪੜਾਅ ‘ਚ 25.78 ਲੱਖ ਵੋਟਰ 26 ਸੀਟਾਂ ‘ਤੇ 239 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਇਹ ਵੀ ਪੜ੍ਹੋ – ਪੰਜਾਬ ਚ ਪਰਾਲ਼ੀ ਸਾੜਨ ਦੇ ਸਾਰੇ ਰਿਕਾਰਡ ਟੁੱਟੇ! 10 ਗੁਣਾ ਵਧੀਆਂ ਘਟਨਾਵਾਂ, ਸੁਪਰੀਮ ਕੋਰਟ ਸਖ਼ਤ