Punjab

ਬਿਜਲੀ ਵਿਭਾਗ ਦੀ ਹੜਤਾਲ ਦਾ ਦੂਜਾ ਦਿਨ

‘ਦ ਖ਼ਾਲਸ ਬਿਊਰੋ :ਚੰਡੀਗੜ ਬਿਜਲੀ ਵਿਭਾਗ ਦੀ ਹੜਤਾਲ ਦੇ ਦੂਜੇ ਦਿਨ ਪਰੇਡ ਗਰਾਊਂਡ,ਸੈਕਟਰ 17 ਵਿੱਖੇ ਰੋਸ ਰੈਲੀ ਹੋਈ,ਜਿਸ ਵਿੱਚ ਬਿਜਲੀ ਮੁਲਾਜ਼ਮਾਂ ਦਾ ਸਾਥ ਦੇਣ ਲਈ ਹੋਰ ਜਥੇਬੰਦੀਆਂ ਵੀ ਅੱਗੇ ਆਈਆਂ ਹਨ।ਬਿਜਲੀ ਵਿਭਾਗ ਦੇ ਹੜਤਾਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਕੇਂਦਰੀ ਸ਼ਾਸਤ ਪ੍ਰਦੇਸ਼ ਹੈ ਅਤੇ ਚੰਡੀਗੜ੍ਹ ਦਾ ਬਿੱਜਲੀ ਮਹਿਕਮਾ ਵਾਧੇ ਵਾਲਾ ਮਹਿਕਮਾ ਹੈ,ਘਾਟੇ ਵਾਲਾ ਨਹੀਂ ।ਫੇਰ ਵੀ ਇਸ ਨੂੰ ਇੱਕ ਨਿੱਜੀ ਕੰਪਨੀ ਨੂੰ ਵੇਚਿਆ ਜਾ ਰਿਹਾ ਹੈ,ਜੋ ਕਿ ਸਰਾਸਰ ਗਲਤ ਹੈ। ਇਹ ਕੰਪਨੀ ਸਿਰਫ਼ 2 ਸਾਲ ਪੁਰਾਣੀ ਹੈ ਅਤੇ ਇਸ ਮਹਿਕਮੇ ਦੀ ਕਰੀਬ 25000 ਕਰੋੜ ਦੀ ਜਾਇਦਾਦ ਸਿਰਫ 871 ਕਰੋੜ ਵਿਚ ਵੇਚਣ ਦੀਆਂ ਸਰਕਾਰ ਦੀਆਂ ਪੂਰੀਆਂ ਤਿਆਰੀਆਂ ਹਨ। ਕੇਂਦਰ ਦੀ ਸਰਕਾਰ ਹਰ ਚੀਜ਼ ਨਿੱਜੀ ਹੱਥਾਂ ਵਿਚ ਵੇਚ ਦੇਣਾ ਚਾਹੁੰਦੀ ਹੈ, ਏਅਰਪੋਰਟ ਵਿਕ ਗਏ, ਡਰਾਈ ਪੋਰਟ ਵਿਕ ਗਏ, ਸਟੇਸ਼ਨ ਵਿਕ ਗਏ, ਰੇਲਵੇ ਲਾਈਨਾਂ ਵਿਕ ਗਈਆਂ ਹਨ ਪਰ ਲੋਕ ਹਾਲੇ ਵੀ ਚੁੱਪ ਹਨ।