The Khalas Tv Blog India ਡਾਲਰ ਦੇ ਸਾਹਮਣੇ ਰੁਪਇਆ ਹੋਰ ਕਮਜ਼ੋਰ ਪਿਆ
India International Punjab

ਡਾਲਰ ਦੇ ਸਾਹਮਣੇ ਰੁਪਇਆ ਹੋਰ ਕਮਜ਼ੋਰ ਪਿਆ

‘ਦ ਖ਼ਾਲਸ ਬਿਊਰੋ :- ਅਮਰੀਕੀ ਡਾਲਰ (Dollar) ਦੇ ਮੁਕਾਬਲੇ ਅੱਜ ਭਾਰਤ (India) ਦਾ ਰੁਪਇਆ (Rupee) ਹੋਰ ਹੇਠਾਂ ਡਿੱਗ ਗਿਆ ਹੈ। ਹਫਤੇ ਦੇ ਪਹਿਲੇ ਦਿਨ ਮਾਰਕੀਟ (Market) ਖੁੱਲ੍ਹਣ ’ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 80.10 ਦਰਜ ਕੀਤੀ ਗਈ, ਜੋ ਬਾਅਦ ਵਿਚ 80.15 ’ਤੇ ਦਰਜ ਕੀਤੀ ਗਈ।

ਭਾਰਤੀ ਰੁਪਇਆ ਅਮਰੀਕੀ ਕਰੰਸੀ ਦੀ ਮਜ਼ਬੂਤੀ ਅਤੇ ਤੇਲ ਕੀਮਤਾਂ ਕਾਰਨ ਡਿੱਗਿਆ। ਮਾਹਿਰਾਂ ਨੇ ਦੱਸਿਆ ਕਿ ਫੈਡਰਲ ਰਿਜ਼ਰਵ ਬੈਂਕ ਦੇ ਚੇਅਰਮੈਨ ਜੈਰੋਮ ਪਾਵੈਲ ਨੇ ਮੁਦਰਾ ਸਫੀਤੀ ਦੀ ਦਰ ਘਟਾਉਣ ਲਈ ਕਾਰਗਰ ਨੀਤੀ ਲਿਆਉਣ ਦਾ ਦਾਅਵਾ ਕੀਤਾ ਹੈ, ਜਿਸ ਕਾਰਨ ਅਮਰੀਕੀ ਡਾਲਰ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ।

Exit mobile version