Punjab

ਸੈਰ ਕਰ ਰਹੇ ਰਿਟਾਇਰਡ ASI ਦਾ ਮੋਬਾਈਲ ਖੋਹਿਆ, ਲੋਕਾਂ ਨੇ ਕੀਤੇ ਕਾਬੂ ,ਕੀਤੀ ਛਿੱਤਰ ਪਰੇੜ…

The robbers snatched the mobile phone of the retired ASI who was walking, people arrested him, conducted a thorough search...

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਕਾਫੀ ਬੁਲੰਦ ਹੋ ਗਏ ਹਨ। ਸਵੇਰੇ ਸੈਰ ਕਰਨ ਜਾ ਰਹੇ ਸੇਵਾਮੁਕਤ ਏਐਸਆਈ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੀੜਤ ਰੌਲਾ ਪਾਉਂਦਾ ਉਨ੍ਹਾਂ ਦੇ ਪਿੱਛੇ ਭੱਜਿਆ। ਲੋਕਾਂ ਦੀ ਮਦਦ ਨਾਲ ਕੁਝ ਦੂਰੀ ‘ਤੇ ਲੁਟੇਰਿਆ ਨੂੰ ਫੜ ਲਿਆ। ਲੋਕਾਂ ਨੇ ਲੁਟੇਰਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਸਨੈਚਰਾਂ ਦੀ ਛਿੱਤਰ ਪਰੇਡ ਤੋਂ ਬਾਅਦ ਸਨੈਚਿੰਗ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਟਿੱਬਾ ਅਧੀਨ ਪੈਂਦੀ ਚੌਕੀ ਸੁਭਾਸ਼ ਨਗਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਭਾਸ਼ ਨਗਰ ਦੇ ਰਹਿਣ ਵਾਲੇ ਬਜ਼ੁਰਗ ਸੇਵਾਮੁਕਤ ਏਐਸਆਈ ਰੋਜ਼ਾਨਾ ਸੈਰ ਕਰਨ ਜਾਂਦੇ ਹਨ। ਸਵੇਰੇ ਵੀ ਉਹ ਸੈਰ ਕਰ ਰਿਹਾ ਸੀ।

ਇਸ ਦੌਰਾਨ ਪਿੱਛੇ ਤੋਂ ਐਕਟਿਵਾ ‘ਤੇ 2 ਸਨੈਚਰ ਆਏ ਅਤੇ ਉਸ ਦਾ ਮੋਬਾਈਲ ਖੋਹ ਕੇ ਲੈ ਗਏ। ਉਹ ਮੁਲਜ਼ਮਾਂ ਦੇ ਪਿੱਛੇ ਭੱਜਿਆ ਅਤੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਫੜ ਲਿਆ। ਲੋਕਾਂ ਨੇ ਮੁਲਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ। ਪੁਲਿਸ ਫੜੇ ਗਏ ਸਨੈਚਰਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕਰ ਰਹੀ ਹੈ, ਤਾਂ ਜੋ ਇਲਾਕੇ ਦੀਆਂ ਪੁਰਾਣੀਆਂ ਸਨੈਚਿੰਗ ਦੀਆਂ ਵਾਰਦਾਤਾਂ ਦਾ ਖੁਲਾਸਾ ਹੋ ਸਕੇ।