ਇੱਕ ਵਾਰ ਮੁੜ ਤੋਂ ਵਧੇ ਸਬਜ਼ੀਆਂ ਦੇ ਰੇਟਾਂ ਨੇ ਆਮ ਲੋਕਾਂ ਦੀ ਜੇਬ ਉਤੇ ਭਾਰੀ ਬੋਝ ਪਾਇਆ ਹੈ। ਸਬਜ਼ੀਆਂ ਦੇ ਵਧੇ ਰੇਟਾਂ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਬਾਜ਼ਾਰ ਵਿੱਚ ਪਿਆਜ਼ 50 ਤੋਂ 60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਜਦਕਿ ਇਨ੍ਹਾਂ ਦਿਨਾਂ ਵਿੱਚ 30 ਰੁਪਏ ਪ੍ਰਤੀ ਕਿਲੋ ਦੇ ਆਸਪਾਸ ਰੇਟ ਹੁੰਦਾ ਸੀ ਉਥੇ ਆਲੂ 30 ਰੁਪਏ ਪ੍ਰਤੀ ਕਿਲੋ, ਗੋਭੀ 100 ਰੁਪਏ ਕਿੱਲੋ, ਮਟਰ 250 ਰੁਪਏ ਕਿਲੋ, ਤੋਰੀ 80 ਰੁਪਏ ਕਿਲੋ,ਕੱਦੂ ਟੀਡੇ 50 ਰੁਪਏ ਅਤੇ ਮਿਰਚਾਂ 100 ਰੁਪਏ ਕਿਲੋ ਦੇ ਨੇੜੇ ਬਾਜ਼ਾਰ ਵਿੱਚ ਵਿਕ ਰਹੀਆਂ ਹਨ।
ਇਸ ਸਮੇਂ ਲੋਕਾਂ ਦਾ ਕਹਿਣਾ ਹੈ ਕੇ ਆਮ ਦਿਨਾਂ ਵਿੱਚ ਜੋ ਸਬਜ਼ੀ ਅੰਦਾਜ਼ਾ 400 ਰੁਪਏ ਦੀ ਸੀ ਹੁਣ 600 ਰੁਪਏ ਦੀ ਪੈ ਰਹੀ ਹੈ ਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਬਜ਼ੀਆਂ ਹਰ ਘਰ ਦੀ ਲੋੜ ਹੈ। ਇਸ ਸਬੰਧੀ ਸਰਕਾਰ ਨੂੰ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਦੁਕਾਨਦਾਰਾਂ ਦਾ ਮੰਨਣਾ ਹੈ ਕਿ ਇਸ ਵਾਰ ਬਾਰਿਸ਼ਾਂ ਜ਼ਿਆਦਾ ਹੋਣ ਕਾਰਨ ਸਬਜ਼ੀ ਦਾ ਉਤਪਾਦਨ ਘੱਟ ਰਿਹਾ ਤੇ ਨੇੜਲੇ ਇਲਾਕਿਆਂ ਵਿੱਚ ਸਬਜ਼ੀ ਘੱਟ ਹੋਣ ਕਾਰਨ ਜ਼ਿਆਦਾ ਸਬਜ਼ੀਆਂ ਦੂਜੇ ਸੂਬਿਆਂ ਤੋਂ ਆ ਰਹੀਆਂ ਹਨ ਜਿਸ ਕਾਰਨ ਸਬਜ਼ੀਆਂ ਦੇ ਰੇਟ ਵਧ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵਧ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿੰਨੀ ਦੇਰ ਸਥਾਨਕ ਪੈਦਾ ਸਬਜ਼ੀ ਮੰਡੀ ਵਿੱਚ ਨਹੀਂ ਆਉਂਦੀ ਤਦ ਤੱਕ ਸਬਜ਼ੀਆਂ ਦੇ ਰੇਟ ਨਹੀਂ ਘੱਟ ਸਕਦੇ।