ਅੱਜ ਕਿਸਾਨਾਂ ਦੇ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੂਰਾ ਪੰਜਾਬ ਬੰਦ ਕਰਨ ਦੀ ਜੋ ਕਾਲ ਦਿੱਤੀ ਗਈ ਸੀ ਉਸਨੂੰ ਪੰਜਾਬ ਭਰ ਤੋਂ ਭਰਮਾਂ ਹੁੰਗਾਰਾ ਮਿਲਿਆ ਹੈ। ਪੰਜਾਬ ਭਰ ਦੇ ਵਿੱਚ ਨੈਸ਼ਨਲ ਹਾਈਵੇ ਤੇ ਹੋਰ ਵੱਡੀਆਂ ਸੜਕਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਬੈਰੀਗੇਟਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖਨੌਰੀ ਬਾਰਡਰ ਤੋਂ ਕਿਸਾਨ ਆਗੂਆਂ ਨੇ ਇਸ ਮੁਹਿੰਮ ਸਾਥ ਦੇਣ ਲਈ ਸਮੁੱਚੇ ਪੰਜਾਬੀਆਂ ਦਾ ਧੰਨਵਾਦ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਪੰਜਾਬ ਦੀ ਜਨਤਾ ਨੇ ਕਿਸਾਨਾਂ ਦਾ ਸਾਥ ਦਿੱਤੇ ਹੈ ਉਸੇ ਤਰ੍ਹਾਂ 4 ਜਨਵਰੀ ਨੂੰ ਮਹਾਂ ਪੰਚਾਇਤ ਦਾ ਵੀ ਸਾਥ ਦਿੱਤਾ ਜਾਵੇ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 4 ਜਨਵਰੀ ਨੂੰ ਖਨੌਰੀ ਪਹੁੰਚ ਕੇ ਡੱਲੇਵਾਲ ਦੇ ਵਿਚਾਰ ਜਰੂਰ ਸੁਣੋ। ਉਨ੍ਹਾਂਨੇ ਕਿਹਾ ਕਿ ਸਰਕਾਰਾਂ ਨੇ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਅੱਜ ਦੇ ਇਕੱਠ ਨੇ ਸਰਕਾਰ ਨੇ ਦੱਸ ਦਿੱਤਾ ਹੈ ਕਿ ਇਹ ਕਿਸੇ ਦੋ ਜਥੇਬੰਦੀਆਂ ਦਾ ਅੰਦੋਲਨ ਨਹੀਂ ਸਗੋਂ ਪੂਰੇ ਪੰਜਾਬ ਦਾ ਅੰਦੋਲਨ ਹੈ ਅਤੇ ਸਾਰੇ ਪੰਜਾਬ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜ੍ਹਾ ਹੈ।