Punjab

ਅਕਾਲੀ ਸੁਧਾਰ ਲਹਿਰ ਨੇ ਐਸਜੀਪੀਸੀ ਚੋਣਾਂ ਲਈ ਆਪਣੇ ਉਮੀਦਵਾਰ ਦਾ ਕੀਤਾ ਐਲਾਨ

ਬਿਉਰੋ ਰਿਪੋਰਟ –  ਅਕਾਲੀ ਸੁਧਾਰ ਲਹਿਰ (Akali Sudhar Lehar) ਵੱਲੋਂ ਬੀਬੀ ਜਗੀਰ ਕੌਰ (Bibi Jagir kaur) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਚੋਣ ਲਈ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਅੱਜ ਅਕਾਲੀ ਸੁਧਾਰ ਲਹਿਰ ਦੇ ਲੀਡਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਲਿਆ ਹੈ। ਮੀਟਿੰਗ ਵਿਚ ਅਕਾਲੀ ਸੁਧਾਰ ਲਹਿਰ ਦੇ ਕਈ ਵੱਡੇ ਹਾਜ਼ਰ ਸਨ। ਇਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਉਮੀਦਵਾਰ ਬਣਾਉਣ ਤੇ ਸਾਰਿਆ ਦੇ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਸਭ ਦੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਉਨ੍ਹਾਂ ‘ਤੇ ਭਰੋਸਾ ਪ੍ਰਗਟ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਭਾਈਚਾਰੇ ਦੀ ਇੱਕ ਸੰਸਥਾ ਹੈ। ਕਮੇਟੀ ਵਿੱਚ ਪਹਿਲਾਂ ਵੀ ਕਈ ਵਾਰ ਸਿਆਸੀ ਦਖਲ ਅੰਦਾਜ਼ੀ ਹੋ ਚੁੱਕੀ ਹੈ। ਪਰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜੇ ਮੈਂ ਮੁਖੀ ਬਣ ਗਿਆ ਤਾਂ ਅਜਿਹਾ ਨਹੀਂ ਹੋਵੇਗਾ। ਕਮੇਟੀ ਸਿੱਖ ਦੀ ਹੀ ਗੱਲ ਕਰੇਗੀ।

ਦੱਸ ਦੇਈਏ ਕਿ ਬੀਬੀ ਜਗੀਰ ਕੌਰ ਨੂੰ ਅੱਜ ਵੀ ਐਸਜੀਪੀਸੀ ਦੀ ਪਹਿਲੀ ਮਹੀਲਾ ਪ੍ਰਧਾਨ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਉਹ ਇਕ ਵਾਰ ਪਹਿਲਾਂ ਵੀ ਬਾਦਲ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਖਿਲਾਫ ਚੋਣ ਲੜ ਚੁੱਕੇ ਹਨ ਅਤੇ ਸਖਤ ਟੱਕਰ ਵੀ ਦੇ ਚੁੱਕੇ ਹਨ।

ਇਹ ਵੀ ਪੜ੍ਹੋ –  ‘ਆਪ’ ਨੂੰ ਵੱਡੀ ਰਾਹਤ! ਮਨੀ ਲਾਂਡਰਿੰਗ ਮਾਮਲੇ ’ਚ ਸਤੇਂਦਰ ਜੈਨ ਨੂੰ 2 ਸਾਲ ਬਾਅਦ ਜ਼ਮਾਨਤ, 2022 ’ਚ ਕੀਤਾ ਸੀ ਗ੍ਰਿਫ਼ਤਾਰ