Punjab

ਪੰਜਾਬ ਰੋਡਵੇਜ ‘ਚ ਸਫਰ ਕਰਨ ਵਾਲੇ ਸਾਵਧਾਨ, ਕਿਤੇ ਤੁਹਾਡੀ ਬੱਸ ਦਾ ਡਰਾਇਵਰ ਵੀ ਨਹੀਂ ਕਰ ਰਿਹਾ ਕੰਮ

ਪੰਜਾਬ ਵਿੱਚ ਆਏ ਦਿਨ ਦੀ ਸਰਕਾਰੀ ਟਰਾਂਸਪੋਰਟ ਨੂੰ ਲੈ ਕੇ ਕਈ ਸਵਾਲ ਉੱਠਦੇ ਰਹਿੰਦੇ ਹਨ, ਪਰ ਅੱਜ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੀ ਪੰਜਾਬ ਰੋਡਵੇਜ ਦਾ ਡਰਾਇਵਰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਬੱਸ ਨੂੰ ਚਲਾ ਰਿਹਾ ਸੀ। ਉਸ ਨੂੰ ਕੋਈ ਹੋਸ਼ ਨਹੀ ਸੀ। ਇਸ ਦੌਰਾਨ ਇਕ ਸਵਾਰੀ ਨੇ ਖੁਦ ਡਰਾਇਵਰ ਨੂੰ ਪਾਸੇ ਕਰਕੇ ਆਪ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ। ਜੇਕਰ ਬੱਸ ਵਿੱਚ ਬੈਠੀ ਸਵਾਰੀ ਡਰਾਇਵਰ ਨੂੰ ਪਾਸੇ ਨਾ ਕਰਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।

ਦੱਸ ਦੇਈਏ ਕਿ ਡਰਾਇਵਰ ਸ਼ਰਾਬ ਦੇ ਨਸ਼ੇ ਵਿੱਚ ਇੰਨਾ ਧੁੱਤ ਸੀ ਕਿ ਉਹ ਬੱਸ ਦੇ ਇੰਜਣ ਤੇ ਹੀ ਸੋ ਗਿਆ। ਇਸ ਸਬੰਧੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਬੱਸ ਵਿੱਚ 50 ਦੇ ਕਰੀਬ ਸਵਾਰੀਆਂ ਮੌਜੂਦ ਸਨ। ਬੱਸ ਵਿੱਚ ਬੈਠੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਕੁਰਾਲੀ ਜਾਣਾ ਸੀ ਪਰ ਡਰਾਇਵਰ ਨੇ ਸ਼ਰਾਬ ਪੀਤੀ ਹੋਈ ਸੀ ਇਸ ਕਰਕੇ ਉਹ ਹੁਣ ਆਪਣੀ ਮੰਜਿਲ ਤੇ ਨਹੀਂ ਪਹੁੰਚ ਸਕਦੇ। ਇਸ ਮੌਕੇ ਬੱਸ ਵਿੱਚ ਕੰਡਕਟਰ ਵੀ ਮੌਜੂਦ ਨਹੀਂ ਸੀ। ਸਵਾਰੀਆਂ ਨੇ ਬੱਸ ਨੂੰ ਰਸਤੇ ਵਿੱਚ ਹੀ ਰੁਕਵਾ ਲਿਆ ਤਾਂ ਕਿ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ।

ਇਹ ਵੀ ਪੜ੍ਹੋ –  ਪੰਜਾਬ ਦੇ ਇਸ ਜ਼ਿਲ੍ਹੇ ‘ਚ 17 ਜੁਲਾਈ ਨੂੰ ਰਹੇਗੀ ਛੁੱਟੀ