Punjab

ਪੰਜਾਬ ਸਰਕਾਰ ਦੇ ਵੱਡੇ ਫੈਸਲੇ ਤੋਂ ਬਾਅਦ ਪ੍ਰਾਪਰਟੀ ਰਜਿਸਟ੍ਰੇਸ਼ਨ ਹੋਵੇਗਾ ਮਹਿੰਗਾ !

ਬਿਉਰੋ ਰਿਪੋਰਟ – ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਪ੍ਰਾਪਰਟੀ ਰਜਿਸਟ੍ਰੇਸਨ ਮਹਿੰਗਾ (PROPERTY REGISTRATION) ਹੋਵੇਗਾ, ਸਰਕਾਰ ਨੇ ਕਲੈਕਟਰ ਰੇਟ ਵਧਾਉਣਾ ਦਾ ਫੈਸਲਾ ਲਿਆ ਹੈ, ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਰਕਾਰ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਨਾਲ ਸੂਬਾ ਸਰਕਾਰ ਨੂੰ ਤਕਰੀਬਨ 1500 ਕਰੋੜ ਦੀ ਵਾਧੂ ਆਮਦਨ ਹੋਵੇਗੀ।

ਪਟਿਆਲਾ ਵਿੱਚ 22 ਜੁਲਾਈ ਨੂੰ ਹੀ ਕਲੈਕਟਰ ਰੇਟ ਵਧਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਨਾਲ ਸਬੰਧਤ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਹਾਲਾਂਕਿ ਇਸ ਨਾਲ ਲੋਕਾਂ ਵਿੱਚ ਨਰਾਜ਼ਗੀ ਹੋ ਸਕਦੀ ਹੈ। ਪਰ ਸਰਕਾਰੀ ਖਜ਼ਾਨੇ ਦੇ ਲਈ ਇਹ ਜ਼ਰੂਰੀ ਦੱਸਿਆ ਜਾ ਰਿਹਾ ਹੈ। ਮੰਤਰੀ ਬ੍ਰਮ ਸੰਕਰ ਜਿੰਪਾ ਨੇ ਕਿਹਾ ਇਸ ਨਾਲ ਲੋਕਾਂ ਨੂੰ ਹੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਈ ਥਾਵਾਂ ‘ਤੇ ਜ਼ਮੀਨ ਦੀ ਕੀਮਤ 30 ਹਜ਼ਾਰ ਰੁਪਏ ਗੱਜ ਹੈ ਪਰ ਕਲੈਕਰੇਟ 10 ਹਜ਼ਾਰ ਗੱਜ ਹੈ। ਪਹਿਲਾਂ ਲੋਕ ਜ਼ਮੀਨ ਦਾ ਸੌਦਾ ਕਰਨ ਲਈ 70 ਫੀਸਦੀ ਕੈਸ਼ ਲੈਂਦੇ ਹਨ 30 ਫੀਸਦੀ ਚੈੱਕ ਨਾਲ ਲੈਂਦੇ ਸਨ ਹੁਣ 50 ਫੀਸਦੀ ਚੈੱਕ ਨਾਲ ਲੈਣਗੇ ਜਦੋਂ ਅੱਗੇ ਜ਼ਮੀਨ ਖਰੀਦਣੀ ਹੈ ਤਾਂ ਉਨ੍ਹਾਂ ਮੁਸ਼ਕਿਲ ਨਹੀਂ ਆਵੇਗੀ।

ਮੰਤਰੀ ਬ੍ਰਹ ਸੰਕਰ ਜਿੰਪਾ ਨੇ ਕਿਹਾ ਕਲੈਕਰੇਟ ਰੇਟ ਵਧਣ ਨਾਲ ਜ਼ਮੀਨ ਦੀ ਕੀਮਤ ਵੀ ਵਧੇਗੀ, ਉਨ੍ਹਾਂ ਨੂੰ ਫਾਇਦਾ ਹੋਵੇਗਾ, ਇਸ ਤੋਂ ਪਤਾ ਚੱਲ ਦਾ ਹੈ ਕਿ ਤੁਹਾਡੀ ਏਰੀਆਂ ਕਿੰਨਾਂ ਪਾਸ਼ ਹੈ।
ਕਲੈਕਟਰੇਟ ਵਧਾਉਣ ਨੂੰ ਲੈਕੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਬੈਠਕ ਵੀ ਹੋਈ ਸੀ ਜਿਸ ਵਿੱਚ ਪੂਰੀ ਰਣਨੀਤੀ ਬਣਾਈ ਗਈ। ਕਲੈਕਰੇਟ ਵਿੱਚ 5 ਤੋਂ 10 ਫੀਸਦੀ ਦਾ ਵਾਧਾ ਕੀਤਾ ਗਿਆ। ਖੇਤੀ,ਰਿਹਾਇਸ਼ੀ,ਕਮਰਸ਼ਲ ਅਤੇ ਸਨਅਤੀ ਇਲਾਕਿਆਂ ਵਿੱਚ ਕਲੈਕਟਰੇਟ ਰੇਟ ਵੱਖ-ਵੱਖ ਤੈਅ ਹੁੰਦੇ ਹਨ। ਸਾਰੇ ਜ਼ਿਲ੍ਹਿਆਂ ਵਿੱਚ ਆਪਣੇ ਪੱਧਰ ‘ਤੇ ਇਸ ਵਿੱਚ ਵਾਧਾ ਕਰਨਾ ਹੁੰਦਾ ਹੈ ।

ਪਟਿਆਲਾ ਜ਼ਿਲ੍ਹੇ ਵਿੱਚ ਕਲੈਕਟਰੇਟ ਰੇਟ ਵੱਖ-ਵੱਖ ਵਧਾਏ ਗਏ ਹਨ। ਕੁਝ ਇਲਾਕਿਆਂ ਵਿੱਚ 100 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ। ਲੇਹਲ ਵਿੱਚ ਖੇਤੀ ਵਾਲੀ ਜ਼ਮੀਨ ‘ਤੇ ਕਲੈਕਟਰੇਟ 70 ਲੱਖ ਤੋਂ ਵਧਾ ਕੇ 1.50 ਵੱਖ ਪ੍ਰਤੀ ਏਕੜ ਹੋ ਗਿਆ ਹੈ। ਇਸੇ ਤਰ੍ਹਾਂ ਧਾਲੀਵਾਰ ਕਾਲੋਨੀ ਵਿੱਚ ਰੇਟ 56,680 ਰੁਪਏ ਪ੍ਰਤੀ ਗੱਜ ਵਧਾ ਕੇ 1.12 ਲੱਖ ਰੁਪਏ ਪ੍ਰਤੀ ਗੱਜ ਕਰ ਦਿੱਤਾ ਗਿਆ ਹੈ।
ਰਿਹਾਇਸ਼ੀ ਇਲਾਕਿਆਂ ਵਿੱਚ ਕੀਤਮ ਘੱਟ ਵਧੀ ਹੈ। ਨਿਊ ਲਾਲ ਬਾਗ ਕਾਲੋਨੀ ਵਿੱਚ ਰੇਟ 14300 ਰੁਪਏ ਪ੍ਰਤੀ ਵਰਲਡ ਗੱਜ ਤੋਂ ਵੱਧ ਕੇ 16000 ਰੁਪਏ ਪ੍ਰਤੀ ਗੱਜ ਕਰ ਦਿੱਤਾ ਗਿਆ ਹੈ।

ਸਰਕਾਰ ਨੇ ਸਾਲ 2024-25 ਦੇ ਬਜਟ ਵਿੱਚ 1500 ਕਰੋੜ ਦਾ ਮਾਲਿਆ ਵਾਧੇ ਦਾ ਟੀਚਾ ਰੱਖਿਆ ਹੈ। 2023-24 ਵਿੱਚ 4200 ਕਰੋੜ ਮਾਲਿਆ ਇਕੱਠਾ ਹੋਇਆ ਸੀ। ਇਸ ਵਿੱਤੀ ਸਾਲ ਵਿੱਚ 6000 ਕਰੋੜ ਤੱਕ ਪਹੁੰਚਣ ਦਾ ਟੀਚਾ ਮਿੱਥਿਆ ਗਿਆ ਹੈ।