The Khalas Tv Blog Punjab ਵਿੱਦਿਅਕ ਪੁਸਤਕਾਂ ਤੋਂ ਬਾਅਦ ਹੁਣ ਸਕੂਲੀ ਵਰਦੀ ਦੀ ਵਾਰੀ,ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਆਹ ਐਲਾਨ
Punjab

ਵਿੱਦਿਅਕ ਪੁਸਤਕਾਂ ਤੋਂ ਬਾਅਦ ਹੁਣ ਸਕੂਲੀ ਵਰਦੀ ਦੀ ਵਾਰੀ,ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਆਹ ਐਲਾਨ

ਚੰਡੀਗੜ੍ਹ :  ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਵਰਦੀ ਅਪ੍ਰੈਲ ਮਹਾਨੇ ਦੇ ਅੰਤ ਤੱਕ ਉਪਲਬੱਧ ਕਰਵਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ। ਸੋਸ਼ਲ ਮੀਡੀਆ ਤੇ ਕੀਤੇ ਆਪਣੇ ਟਵੀਟ ਵਿੱਚ ਬੈਂਸ ਲਿਖਦੇ ਹਨ ਕਿ ਮਾਂ-ਬਾਪ ਨੂੰ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁਟ ਤੋਂ ਬਚਾਉਣ ਲਈ ਵਿੱਦਿਅਕ ਪੁਸਤਕਾਂ ਤੋਂ ਬਾਅਦ ਹੁਣ ਸਕੂਲੀ ਵਰਦੀ ਦੀ ਵਾਰੀ ਹੈ।

ਇਸ ਲਈ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਕੂਲੀ ਵਰਦੀ ਅਪ੍ਰੈਲ ਦੇ ਅੰਤ ਤੱਕ ਉਪਲਬਧ ਹੋਵੇਗੀ, ਜੋ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿੱਚ ਕਦੇ ਨਹੀਂ ਹੋਇਆ ਹੈ। ਉਹਨਾਂ ਸਰਕਾਰ ਦੇ  ਇਸ ਕਦਮ ਨੂੰ ਪੰਜਾਬ ਸਰਕਾਰ ਵੱਲੋੋਂ ਕੀਤੀ ਗਈ ਨਵੀਂ ਪਹਿਲਕਦਮੀ ਦੱਸਿਆ ਹੈ ਤੇ ਕਿਹਾ ਹੈ ਕਿਸਰਕਾਰੀ ਸਕੂਲਾਂ ਨੂੰ ਵਧੀਆ ਬਣਾਉਣਾ ਪੰਜਾਬ ਸਰਕਾਰ ਦੇ ਟਿੱਚਿਆਂ ਵਿੱਚ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਖਲਿਆਂ ਵੇਲੇ ਬੱਚਿਆਂ ਦੇ ਮਾਂ-ਬਾਪ ਨੂੰ ਕਾਪੀਆਂ-ਕਿਤਾਬਾਂ ਨੂੰ ਮਹਿੰਗੇ ਭਾਅ ਖਰੀਦਣ ਲਈ ਮਜਬੂਰ ਕਰਨ ਵਾਲੇ ਸਕੂਲਾਂ ‘ਤੇ ਵੀ ਕਾਰਵਾਈ ਕੀਤੀ ਸੀ।

Exit mobile version