The Khalas Tv Blog Punjab ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਈ ਇੱਕ ਨਵੀਂ ਪਹਿਲ
Punjab

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਈ ਇੱਕ ਨਵੀਂ ਪਹਿਲ

 ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਲਈ ਇੱਕ ਨਵੀਂ ਪਹਿਲ ਕਰਨ ਦਾ ਐਲਾਨ ਕੀਤਾ ਹੈ । ਪੰਜਾਬ ਸਰਕਾਰ ਦੇ SCHOOL ON WHEEL Project ਦੇ ਅਧੀਨ ਹੁਣ ਸਰਕਾਰੀ ਸਕੂਲਾਂ ‘ਚ ਲੜਕੀਆਂ ਲਈ ਖਾਸ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ ।

ਇਸ ਯੋਜਨਾ ਦੇ ਅਧੀਨ ਹਰ 3-4 ਪਿੰਡਾਂ ਵਿੱਚ ਸਕੂਲਾਂ ਦਾ ਇੱਕ ਕਲੱਸਟਰ ਬਣਾ ਕੇ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ ਤੇ ਇਹਨਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁਕੇਗੀ। ਇਸ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਤੇ ਹੁਣ ਆਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।

 

ਇਸ ਸਬੰਧ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਾਈਵੇਟ ਬੱਸਾਂ ਦੀ ਸਹਾਇਤਾ ਲਈ ਜਾਵੇਗੀ ਤੇ ਹਰ ਬੱਸ ਵਿੱਚ ਇੱਕ ਮਹਿਲਾ ਅਧਿਕਾਰੀ ਜਾਂ ਮਹਿਲਾ ਅਧਿਆਪਕ ਮੌਜੂਦ ਰਹੇਗੀ,ਜਿਸ ਦੀ ਜਿੰਮੇਵਾਰੀ ਬੱਚੀਆਂ ਨੂੰ ਸੁਰੱਖਿਅਤ ਸਕੂਲ ਲੈ ਕੇ ਆਉਣ ਤੇ ਫਿਰ ਘਰ ਛੱਡਣ ਦੀ ਹੋਵੇਗੀ।ਇਹ ਸਹੂਲਤ ਇਸ ਵਿੱਤੀ ਵਰੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

Exit mobile version