India

ਪ੍ਰਧਾਨ ਮੰਤਰੀ ਆਵਾਸ ਯੋਜਨਾ 31 ਮਾਰਚ ਨੂੰ ਹੋ ਜਾਵੇਗੀ ਖਤਮ

‘ਦ ਖ਼ਾਲਸ ਬਿਊਰੋ : ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦਾ ਉਦੇਸ਼ ਅਤੇ ਇਸ ਵਿੱਚ ਸ਼ਾਮਲ ਪ੍ਰਧਾਨ ਮੰਤਰੀ ਦਾ ਸੁਪਨਾ ਅਗਲੇ 18 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਸੋਮਵਾਰ ਨੂੰ ਰਾਜ ਸਭਾ ਵਿੱਚ ਮੈਂਬਰਾਂ ਦੇ ਪੂਰਕ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਰਾਜਾਂ ਵੱਲੋਂ ਮੁਹੱਈਆ ਕਰਵਾਈਆਂ ਮੁਲਾਂਕਣ ਮੰਗਾਂ ਦੇ ਆਧਾਰ ‘ਤੇ PMAY-U ਤਹਿਤ 1.15 ਕਰੋੜ ਘਰਾਂ ਨੂੰ ਮਨਜ਼ੂਰੀ ਦਿੱਤੀ ਹੈ, ਜੋ ਮਾਰਚ 2022 ਵਿੱਚ ਖ਼ਤਮ ਹੋ ਜਾਣਗੇ  ਅਤੇ ਵੱਖ-ਵੱਖ ਪ੍ਰੋਜੈਕਟ ਅਗਲੇ 18 ਮਹੀਨਿਆਂ ਵਿੱਚ ਪੂਰੇ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦੀ ਸ਼ੁਰੂਆਤ ਜੂਨ 2015 ਵਿੱਚ ਹੋਈ ਸੀ ਅਤੇ ਮਕਾਨਾਂ ਦੀ ਮੰਗ ਇਸ ਵੇਲੇ 1.15 ਕਰੋੜ ਹੈ ਅਤੇ ਚਾਲੂ ਵਿੱਤੀ ਸਾਲ ਦੇ ਬਾਕੀ ਤਿੰਨ ਦਿਨਾਂ ਵਿੱਚ ਇਹ ਹੋਰ ਵਧ ਜਾਵੇਗੀ।