Lok Sabha Election 2024 Punjab

‘ਕੀ ਤੁਸੀਂ ਚਾਹੁੰਦੇ ਹੋ ਪੰਜਾਬ ਦੀ ਸਰਕਾਰ ਜੇਲ੍ਹ ਤੋਂ ਚੱਲੇ’ ?

ਬਿਉਰੋ ਰਿਪੋਰਟ – ਬੀਜੇਪੀ ਮਿਸ਼ਨ 400 ਨੂੰ ਪੂਰਾ ਕਰਨ ਲਈ ਲੋਕਸਭਾ ਚੋਣਾਂ ਦੇ ਅਖੀਰਲੇ ਗੇੜ੍ਹ ਵਿੱਚ ਪੂਰੀ ਵਾਹ ਲਾ ਰਹੀ ਹੈ ਮਾਲਵੇ ਵਿੱਚ ਬੀਤੇ ਦਿਨ ਪਹਿਲੀ ਰੈਲੀ ਤੋਂ ਬਾਅਦ ਮਾਝੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਦੂਜੇ ਦਿਨ ਗੁਰਦਾਸਪੁਰ ਵਿੱਚ ਰੈਲੀ ਕੀਤੀ । ਇਸ ਮੌਕੇ ਗੁਰਦਾਸਪੁਰ,ਅੰਮ੍ਰਿਤਸਰ,ਖਡੂਰ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਪਾਰਟੀ ਦੇ ਉਮੀਦਵਾਰ ਮੰਚ ‘ਤੇ ਮੌਜੂਦ ਰਹੇ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਪੰਜਾਬ ਨਾਲ ਆਪਣਾ ਖਾਸ ਰਿਸ਼ਤਾ ਦੱਸਿਆ,ਫਿਰ ਚਾਰ ਵਾਰ ਐੱਮਪੀ ਰਹੇ ਵਿਨੋਦ ਖੰਨਾ ਦੀ ਤਾਰੀਫ ਕੀਤੀ ਫਿਰ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ। ਪਰ ਅਕਾਲੀ ਦਲ ‘ਤੇ ਚੁੱਪ ਰਹੇ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਇੰਡੀਆਂ ਗਠਜੋੜ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਇਹ ਗਠਜੋੜ ਘੋਰ ਜਾਤੀਵਾਦੀ ਅਤੇ ਭ੍ਰਿਸਟਾਚਾਰੀ ਹੈ। ਇਹ ਲੋਕ ਦੇਸ਼ ਦੀ ਜਨਤਾ ਨੂੰ ਮੂਰਖ ਬਣਾ ਰਹੇ ਹਨ ਕਿਉਂਕਿ ਇਹ ਸਭ ਦਿੱਲੀ ਵਿੱਚ ਦੋਸਤ ਹਨ ਪਰ ਪੰਜਾਬ ਵਿੱਚ ਇਕ ਦੂਜੇ ਨੂੰ ਗਾਲਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇ ਦੁਕਾਨਾ ਦਾ ਸ਼ਟਰ ਇੱਕ ਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਇਸ ਵਾਰ ਸਪੱਸ਼ਟ ਹੈ ਕਿ ਦੇਸ਼ ਵਿੱਚ ਫਿਰ ਮੋਦੀ ਸਰਕਾਰ ਬਣਨ ਜਾ ਰਹੀ ਹੈ। ਪੰਜਾਬ ਦੇ ਲੋਕ ਆਪਣੀ ਵੋਟ ਖਰਾਬ ਨਾ ਕਰਨ, ਇਸ ਕਰਕੇ ਪੰਜਾਬ ਦੇ ਲੋਕ ਭਾਜਪਾ ਨੂੰ ਵੋਟ ਪਾ ਕੇ ਭਾਜਪਾ ਦੇ ਜਿਆਦਾ ਤੋਂ ਜਿਆਦਾ ਸਾਂਸਦ ਜਿਤਾ ਕੇ ਭੇਜਣ।

ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਤੰਜ ਕੱਸਦਿਆ ਕਿਹਾ ਕਾਂਗਰਸ ਨੇ ਪੰਜਾਬ ਨੂੰ ਸਭ ਤੋਂ ਜਿਆਦਾ ਦੁੱਖ ਦਿੱਤੇ ਹਨ। ਕਾਂਗਰਸ ਨੇ ਪੰਜਾਬ ਨੂੰ ਬਟਵਾਰੇ ਸਮੇਂ ਸਖਤ ਪੀੜਾ ਦਿੱਤੀ ਸੀ ਅਤੇ ਇਸੇ ਪਾਰਟੀ ਨੇ ਹੀ ਪੰਜਾਬ ਵਿਚ ਅਸ਼ਾਤੀ ਦਾ ਲੰਬਾ ਦੌਰ ਚਲਾਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦਿੱਲੀ ਵਿੱਚ ਸਿੱਖ ਨਸਲਕੁਸ਼ੀ ਕਰਵਾਈ ਸੀ। ਜਦੋਂ ਤੱਕ ਕਾਂਗਰਸ ਸੱਤਾ ਵਿੱਚ ਰਹੀ ਉਸ ਸਮੇਂ ਤੱਕ ਇਸ ਪਾਰਟੀ ਨੇ ਦੰਗਾਕਾਰੀਆਂ ਨੂੰ ਬਚਾਇਆ ਸੀ। ਮੇਰੀ ਸਰਕਾਰ ਆਉਣ ਤੋਂ ਬਾਅਦ 1984 ਸਿੱਖ ਨਸਲਕੁਸੀ ਦੀਆਂ ਫਾਇਲਾ ਖੋਲੀਆਂ ਗਈਆਂ ਅਤੇ ਦੋਸ਼ੀਆਂ ਨੂੰ ਸਜ਼ਾਵਾ ਦਿੱਤੀਆ ਗਈਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਪੰਜਾਬ ਨੂੰ ਰਿਮੋਰਟ ਨਾਲ ਚਲਾਉਣਾ ਚਾਹੁੰਦੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਜਿਸ ਕਰਕੇ ਉਨ੍ਹਾਂ ਨੂੰ ਕਾਂਗਰਸ ਦੇ ਸਹਿਜਾਦੇ ਨਾ ਹਟਾ ਦਿੱਤਾ।  ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਨੂੰ ਰਿਮੋਰਟ ਨਾਲ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕੇਜਰੀਵਾਲ ਦਾ ਬਿਨ੍ਹਾਂ ਨਾਂ ਲਏ ਕਿਹਾ ਕਿ ਜਦੋਂ ਉਹ ਜੇਲ੍ਹ ਗਿਆ ਤਾਂ ਪੰਜਾਬ ਦਾ ਮੁੱਖ ਮੰਤਰੀ ਤਿਹਾੜ ਜੇਲ੍ਹ ਵਿੱਚ ਜਾ ਕੇ ਆਪਣੇ ਨਵੇਂ ਆਦੇਸ਼ ਲੈਣ ਲਈ ਗਿਆ ਸੀ। ਉਨ੍ਹਾਂ ਕੇਜਰੀਵਾਲ ਤੇ ਤੰਜ ਕੱਸਦਿਆਂ ਕਿਹਾ ਕਿ ਭ੍ਰਿਸਟਾਚਾਰੀ 1 ਜੂਨ ਤੋਂ ਬਾਅਦ ਜੇਲ੍ਹ ਜਾਣਗੇ। ਉਨ੍ਹਾਂ ਪੁੱਛਿਆ ਕਿ ਉਸ ਦੇ ਜੇਲ੍ਹ ਜਾਣ ਤੋਂ ਬਾਅਦ ਕੀ ਪੰਜਾਬ ਸਰਕਾਰ ਜੇਲ੍ਹ ਤੋਂ ਚੱਲੇਗੀ। ਕੀ ਇਹ ਪੰਜਾਬ ਦਾ ਅਪਮਾਨ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਪੰਜਾਬ ਵਿੱਚ ਵੱਡੇ- ਵੱਡ ਪ੍ਰੋਜੈਕਟਾਂ ਉਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਣਕ ਅਤੇ ਚੌਲਾਂ ਦੀ ਢਾਈ ਗੁਣਾ ਵੱਧ ਰੇਟ ਨਾਲ ਰਿਕਾਰਡ ਫਸਲ ਖਰੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਪੰਜਾਬ ਦੇ ਹਰ ਕਿਸਾਨ ਨੂੰ 30 ਹਜ਼ਾਰ ਰੁਪਏ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਪੰਜਾਬ ਮੋਟਾ ਅਨਾਜ ਵੀ ਉਗਾਉਂਦਾ ਹੈ। ਇਸ ਅਨਾਜ ਨੂੰ ਵਿਸ਼ਵ ਵਿੱਚ ਭੇਜਿਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਹੈ। ਉਨ੍ਹਾਂ ਨੇ ਕਾਸੀ ਦੇ ਮੰਦਿਰ ਤੇ ਸੋਨਾ ਲਗਵਾਇਆ ਸੀ। ਮੇਰਾ ਕਾਸੀ ਦੇ ਬਤੌਰ ਸੰਸਦ ਮੈਂਬਰ ਸਿਰ ਝੁੱਕਦਾ ਹੈ। ਉਨ੍ਹਾਂ ਆਪਣੇ ਭਾਸ਼ਣ ਦੇ ਅੰਤ ਵਿੱਚ ਗੁਰਦਾਸਪੁਰ ਤੋਂ ਉਮੀਦਵਾਰ ਦਿਨੇਸ਼ ਸਿੰਘ ਬੱਬੂ, ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਅਤੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵੋਟਾਂ ਪਾਕੇ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਤਰਨਜੀਤ ਸਿੰਘ ਸੰਧੂ ਨਾਵੱਲ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਸੰਧੂ ਨੇ ਅਮਰੀਕਾ ਵਿੱਚ ਭਾਰਤ ਦਾ ਮਾਨ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਧੂ ਪਰਿਵਾਰ ਨੇ ਸਿੱਖਾਂ ਲਈ ਕੁਰਬਾਨੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ –  SC ਨੇ ਚੋਣ ਕਮਿਸ਼ਨ ਨੂੰ ਅੰਕੜੇ ਪ੍ਰਕਾਸ਼ਿਤ ਕਰਨ ਦੇ ਹੁਕਮ ਦੇਣ ਤੋਂ ਕੀਤਾ ਇਨਕਾਰ! ਜਾਣੋ ਫਾਰਮ 17C ਦਾ ਸਾਰਾ ਮਾਮਲਾ