ਬਿਊਰੋ ਰਿਪੋਰਟ – ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਵੱਲੋਂ 6 ਨਵੀਆਂ ਰੇਲ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਸਬੰਧੀ ਰੇਲ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਦੇ ਨਾਲ ਰੇਲ੍ਹਾਂ ਵਿੱਚ ਯਾਤਰੀਆਂ ਲਈ ਸੰਪਰਕ ਅਤੇ ਸੁਰੱਖਿਆ ਯਾਤਰਾ ਵਧੇਗੀ। ਇਨ੍ਹਾਂ ਵੰਦੇ ਭਾਰਤ ਰੇਲ੍ਹਾਂ ਦੇ ਸ਼ੁਰੂ ਹੋਣ ਤੋਂ ਬਾਅਦ ਵੰਦੇ ਭਾਰਤ ਰੇਲ੍ਹਾਂ ਦੀ ਗਿਣਤੀ 54 ਤੋਂ ਵੱਧ ਕੇ 60 ਤੱਕ ਹੋ ਗਈ ਹੈ। ਹੁਣ ਇਹ ਰੇਲ੍ਹਾਂ ਰੋਜ਼ਾਨਾ 120 ਯਾਤਰਾਵਾਂ ਰਾਹੀਂ 24 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 280 ਤੋਂ ਵੱਧ ਜ਼ਿਲ੍ਹਿਆਂ ਨੂੰ ਕਵਰ ਕਰੇਗੀ।
ਦੱਸ ਦੇਈਏ ਕਿ ਅੱਜ ਪ੍ਰਧਾਨ ਮੰਤਰੀ ਨੇ ਟਾਟਾਨਗਰ ਤੋਂ ਇਨ੍ਹਾਂ ਰੇਲ੍ਹਾਂ ਨੂੰ ਹਰੀ ਝੰਡੀ ਦਿਖਾਈ ਹੈ। ਇਸ ਦੇ ਨਾਲ ਪ੍ਰਧਾਨ ਮੰਤਰੀ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ – ਹਰਿਆਣਾ ‘ਚ ਕਿਸਾਨਾਂ ਦੀ ਮਹਾਪੰਚਾਇਤ, ਡੱਲੇਵਾਲ ਨੂੰ ਹਰਿਆਣੇ ‘ਚ ਨਹੀਂ ਰੱਖਣ ਦਿੱਤਾ ਪੈਰ