India Punjab Sports

ਰਾਸ਼ਟਰੀ ਖੇਡ ਦਿਵਸ: ਰਾਸ਼ਟਰਪਤੀ ਖਿਡਾਰੀਆਂ ਨੂੰ ਦੇਣਗੇ ਪੁਰਸਕਾਰ, ਦੇਸ਼ ਦੇ 11 SAI ਸੈਂਟਰਾਂ ‘ਚ ਉਲੀਕੇ ਪ੍ਰੋਗਰਾਮ

‘ਦ ਖ਼ਾਲਸ ਬਿਊਰੋ:- ਅੱਜ ਦੇ ਦਿਨ 29 ਅਗਸਤ ਨੂੰ ਦੇਸ਼ ਭਰ ਵਿੱਚ ਹਰ ਸਾਲ ‘ਰਾਸ਼ਟਰੀ ਖੇਡ ਦਿਵਸ’ ਨੂੰ ਮੰਨੇ ਪ੍ਰਮੰਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਦੇਸ਼ ਭਰ ਦੇ ਸਪੋਰਟਸ ਸੈਂਟਰਾਂ ਵਿੱਚ ਖਾਸ ਤੌਰ ‘ਤੇ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਹੋਣਹਾਰ ਖਿਡਾਰੀਆਂ ਨੂੰ ਅਰਜੁਨ ਅਵਾਰਡ, ਨੈਸ਼ਨਲ ਅਵਾਰਡ ਤੋਂ ਇਲਾਵਾ ਪੁਰਸਕਾਰ ਵੀ ਦਿੱਤੇ ਜਾਂਦੇ ਹਨ।

ਇਸੇ ਤਰ੍ਹਾਂ ਅੱਜ ਵੀ ‘ਰਾਸ਼ਟਰੀ ਖੇਡ ਦਿਵਸ’ ਮੌਕੇ ਦੇਸ਼ ਭਰ ਦੇ 11 SAI ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸੈਂਟਰਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। ਅੱਜ ਪਹਿਲੀ ਵਾਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀਡੀਓ ਕਾਨਫਰੰਸ ਦੇ ਜ਼ਰੀਏ ਦੇਸ਼ ਦੇ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕਰਨਗੇ।

 

ਜਿਨਾਂ ਵਿੱਚ 5 ਖਿਡਾਰੀਆਂ ਨੂੰ ਖੇਡ ਰਤਨ ਅਵਾਰਡ, 27 ਖਿਡਾਰੀਆਂ ਨੂੰ ਅਰਜੁਨ ਅਵਾਰਡ,13 ਖਿਡਾਰੀਆਂ ਨੂੰ ਦ੍ਰੋਣਾਚਾਰੀਆ ਅਵਾਰਡ, 8 ਖਿਡਾਰੀਆਂ ਨੂੰ ਨੈਸ਼ਨਲ ਅਵਾਰਡ ਸਮੇਤ ਕੋਚਾਂ ਨੂੰ ਵੀ ਪੁਰਸਕਾਰ ਦਿੱਤੇ ਜਾਣਗੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਮੌਲਾਨਾ ਅਬੁਲ ਕਲਾਮ ਅਜਾਦ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ।

 

ਖੇਡ ਰਤਨ ਅਵਾਰਡ ਲਈ ਚੁਣੇ ਗਏ ਪੰਜ ਖਿਡਾਰੀ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ, ਮਰਿਅੱਪਨ ਟੀ-ਪੈਰਾ ਅਥਲੀਟ,  ਮਨਿਕਾ ਬੱਤਰਾ-ਟੇਬਲ ਟੈਨਿਸ, ਵਿਨੇਸ਼ ਫੋਗਾਟ-ਕੁਸ਼ਤੀ ਅਤੇ ਹਾਕੀ ਕਪਤਾਨ ਰਾਣੀ ਰਾਮਪਾਲ ਦਾ ਨਾਂ ਸ਼ਾਮਿਲ ਹੈ।

ਜੇਕਰ ਖੇਡ ਰਤਨ ਅਵਾਰਡ ਅਤੇ ਅਰਜੁਨ ਅਵਾਰਡ ਦੀ ਰਾਸ਼ੀ ਦੀ ਗੱਲ ਕਰੀਏ ਤਾਂ ਪਹਿਲਾ ਬਹੁਤ ਘੱਟ ਹੁੰਦੀ ਸੀ। ਹੁਣ ਸਰਕਾਰ ਨੇ ਖੇਡ ਰਤਨ ਅਵਾਰਡ ਦੀ ਰਾਸ਼ੀ ਵਧਾ ਕੇ 25 ਲੱਖ ਅਤੇ ਅਰਜੁਨ ਅਵਾਰਡ ਦੀ ਰਾਸ਼ੀ 15 ਲੱਖ ਰੁਪਏ ਕਰ ਦਿੱਤੀ ਹੈ।

Comments are closed.