India

ਰਾਸ਼ਟਰਪਤੀ ਨੇ ਕੋਲਕਾਤਾ ਘਟਨਾ ਤੇ ਪ੍ਰਗਟਾਈ ਨਿਰਾਸ਼ਾ, ਲੇਖ ਲਿਖ ਕਹੀਆਂ ਵੱਡੀਆਂ ਗੱਲਾਂ

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ (kolkata Incident) ਵਿਚ ਡਾਕਟਰ ਨਾਲ ਜਬਰ ਜ਼ਨਾਹ ਕਰ ਕਤਲ ਦੀ ਘਟਨਾ ‘ਤੇ ਰਾਸ਼ਟਰਪਤੀ ਦਰੋਪਦੀ ਮੁਰਮੂ (President Draupadi Murmu) ਨੇ ਸਖਤ ਬਿਆਨ ਦਿੱਤਾ ਹੈ। ਉਨ੍ਹਾ ਸਖਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਨਿਰਾਸ਼ ਅਤੇ ਡਰੇ ਹੋਏ ਹਨ। ਉਨ੍ਹਾਂ ਆਪਣੀ ਨਿਰਾਸ਼ਾ ਪ੍ਰਗਟ ਕਰਦਿਆਂ ਔਰਤਾਂ ਵਿਰੁੱਧ ਅਪਰਾਧਾਂਂ ‘ਤੇ ਰੋਕ ਲਗਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਬਹੁਤ ਹੋ ਗਿਆ, ਹੁਣ ਸਮਾਂ ਆ ਗਿਆ ਹੈ ਕਿ ਭਾਰਤ ਔਰਤਾਂ ਵਿਰੁੱਧ ਅਪਰਾਧਾਂ ਬਾਰੇ ਜਾਗਰੂਕ ਹੋ ਜਾਵੇ ਅਤੇ ਔਰਤਾਂ ਨਾਲ ਦੁਰਵਿਵਹਾਰ ਕਰਨ ਵਾਲੀ ਮਾਨਸਿਕਤਾ ਦਾ ਮੁਕਾਬਲਾ ਕਰੇ ਜੋ ਔਰਤਾ ਨੂੰ ‘ਘੱਟ ਤਾਕਤਵਰ, ਘੱਟ ਸਮਰੱਥ, ਘੱਟ ਬੁੱਧੀਮਾਨ’ ਸਮਝਦੇ ਹਨ।

ਰਾਸ਼ਟਰਪਤੀ ਨੇ ਪੀਟੀਆਈ ਨੂੰ ਲਿਖੇ ਲੇਖ ਵਿੱਚ ਲਿਖਿਆ ਕਿ ਜਿਹੜਾ ਸਮਾਜ ਇਤਿਹਾਸ ਦਾ ਸਾਹਮਣਾ ਕਰਨ ਤੋਂ ਡਰਦਾ ਹੈ, ਉਹ ਸਮੂਹਿਕ ਭੁੱਲਣਹਾਰ ਦਾ ਸਹਾਰਾ ਲੈਂਦੇ ਹਨ; ਹੁਣ ਸਮਾਂ ਆ ਗਿਆ ਹੈ ਕਿ ਭਾਰਤ ਇਤਿਹਾਸ ਦਾ ਸਾਹਮਣਾ ਕਰੇ। ਔਰਤਾਂ ਵਿਰੁੱਧ ਅਪਰਾਧਾਂ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ‘ਸਾਨੂੰ ਇਸ ਖਤਰੇ ਨਾਲ ਵਿਆਪਕ ਢੰਗ ਨਾਲ ਨਜਿੱਠਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਸ਼ੁਰੂਆਤ ‘ਚ ਰੋਕਿਆ ਜਾ ਸਕੇ। ਅਜਿਹੇ ਵਿਚਾਰ ਰੱਖਣ ਵਾਲੇ ਲੋਕ ਔਰਤਾਂ ਨੂੰ ਵਸਤੂਆਂ ਵਾਂਗ ਦੇਖਦੇ ਹਨ। ਸਾਡੀਆਂ ਧੀਆਂ ਪ੍ਰਤੀ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਦੀ ਆਜ਼ਾਦੀ ਦੇ ਰਾਹ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਡਰ ਤੋਂ ਦੂਰ ਕਰੀਏ।

ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਕਿਹਾ ਕਿ ਕੋਈ ਨੀ ਸਮਾਜ ਔਰਤਾਂ ਵਿਰੁੱਧ ਅਜਿਹਾ ਕਰਨ ਦੀ ਆਗਿਆ ਨਹੀਂ ਦੇ ਸਕਦਾ। ਦੇਸ਼ ਦੇ ਲੋਕਾਂ ਨੂੰ ਇਸ ਤੇ ਆਪਣਾ ਗੁੱਸਾ ਦਿਖਾਉਣਾ ਚਾਹੀਦਾ ਹੈ ਅਤੇ ਉਹ ਵੀ ਇਸ ਘਟਨਾ ਨੂੰ ਲੈ ਕੇ ਗੁੱਸੇ ਵਿੱਚ ਹਨ। ਰਾਸ਼ਟਰਪਤੀ ਨੇ ਕੋਲਕਾਤਾ ਘਟਨਾ ਤੇ ਲਿਖੇ ਲੇਖ ਵਿੱਚ ਲਿਖਿਆ ਕਿ ਬਹੁਤ ਹੋ ਗਿਆ। ਇਸ ਮੁੱਦੇ ‘ਤੇ ਪੱਛਮੀ ਬੰਗਾਲ ਸਮੇਤ ਦੇਸ਼ ਭਰ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। 

ਰਾਸ਼ਟਰਪਤੀ ਨੇ ਕਿਹਾ ਕਿ ਕੋਲਕਾਤਾ ਘਟਨਾ ਨੂੰ ਲੈ ਕੇ ਡਾਕਟਰਾ ਸਮੇਤ ਦੇਸ਼ ਦੇ ਨਾਗਰਿਕ ਪ੍ਰਦਰਸ਼ਨ ਕਰ ਰਹੇ ਹਨ ਪਰ ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਹਨ। 

ਰੱਖੜੀ ‘ਤੇ ਸਕੂਲੀ ਬੱਚਿਆਂ ਦੇ ਇੱਕ ਸਮੂਹ ਨਾਲ ਆਪਣੀ ਮੁਲਾਕਾਤ ਨੂੰ ਯਾਦ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ‘ਉਨ੍ਹਾਂ ਨੇ ਮਾਸੂਮੀਅਤ ਨਾਲ ਮੈਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਭਵਿੱਖ ਵਿੱਚ ਨਿਰਭਯਾ ਵਰਗੀ ਘਟਨਾ ਨਹੀਂ ਦੁਹਰਾਈ ਜਾਵੇਗੀ। 2012 ਦੀ ਘਟਨਾ ਤੋਂ ਬਾਅਦ ਗੁੱਸੇ ਵਿਚ ਆਈ ਕੌਮ ਨੇ ਕਈ ਯੋਜਨਾਵਾਂ ਅਤੇ ਰਣਨੀਤੀਆਂ ਬਣਾਈਆਂ ਅਤੇ ਕੁਝ ਬਦਲਾਅ ਕੀਤੇ। ਉਸ ਤੋਂ ਬਾਅਦ ਦੇ 12 ਸਾਲਾਂ ਵਿੱਚ ਅਣਗਿਣਤ ਸਮਾਨ ਦੁਖਾਂਤ ਵਾਪਰੇ ਹਨ, ਹਾਲਾਂਕਿ ਉਨ੍ਹਾਂ ਵਿੱਚੋਂ ਕੁਝ ਨੇ ਹੀ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।’ 

ਇਹ ਵੀ ਪੜ੍ਹੋ –   ‘ਆਪ’ ਦੇ ਹੋਏ ਡਿੰਪੀ ਢਿੱਲੋਂ! ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ’ਚ ਕਰਾਇਆ ਸ਼ਾਮਲ