The Khalas Tv Blog India ਰਾਸ਼ਟਰਪਤੀ ਨੇ ਵੱਖ-ਵੱਖ ਹਸਤੀਆਂ ਨੂੰ ਵੰਡੇ ਪੁਰਸਕਾਰ
India

ਰਾਸ਼ਟਰਪਤੀ ਨੇ ਵੱਖ-ਵੱਖ ਹਸਤੀਆਂ ਨੂੰ ਵੰਡੇ ਪੁਰਸਕਾਰ

ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 132 ਲੋਕਾਂ ਨੂੰ ਪਦਮ ਪੁਰਸਕਾਰ ਦਿੱਤੇ ਗਏ। ਇਸ ਵਾਰ ਰਾਸ਼ਟਰਪਤੀ ਨੇ 5 ਲੋਕਾਂ ਨੂੰ ਪਦਮ ਵਿਭੂਸ਼ਣ, 17 ਨੂੰ ਪਦਮ ਭੂਸ਼ਣ ਅਤੇ 110 ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹਨ। ਇਨ੍ਹਾਂ ਸਨਮਾਨਾਂ ਦਾ ਐਲਾਨ 25 ਜਨਵਰੀ ਨੂੰ ਕੀਤਾ ਗਿਆ ਸੀ।

ਸਭ ਤੋਂ ਪਹਿਲਾਂ ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਬਿੰਦੇਸ਼ਵਰ ਪਾਠਕ (ਮਰਨ ਉਪਰੰਤ) ਅਤੇ ਦੱਖਣੀ ਅਦਾਕਾਰ ਚਿਰੰਜੀਵੀ ਸਮੇਤ 5 ਲੋਕਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਬਿੰਦੇਸ਼ਵਰ ਪਾਠਕ ਦੀ ਪਤਨੀ ਅਮੋਲਾ ਪਾਠਕ ਨੇ ਪੁਰਸਕਾਰ ਪ੍ਰਾਪਤ ਕੀਤਾ।

ਇਸ ਤੋਂ ਬਾਅਦ ਅਭਿਨੇਤਾ ਮਿਥੁਨ ਚੱਕਰਵਰਤੀ, ਗਾਇਕਾ ਊਸ਼ਾ ਉਥੁਪ ਅਤੇ ਸੀਤਾਰਾਮ ਜਿੰਦਲ ਸਮੇਤ 17 ਲੋਕਾਂ ਨੂੰ ਪਦਮ ਭੂਸ਼ਨ ਦਿੱਤਾ ਗਿਆ। ਇਸ ਤੋਂ ਇਲਾਵਾ ਮਨੋਹਰ ਕ੍ਰਿਸ਼ਨ ਡੋਲੇ ਅਤੇ ਰਾਮਚੇਤ ਚੌਧਰੀ ਸਮੇਤ 110 ਲੋਕਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ।

ਪਦਮ ਪੁਰਸਕਾਰ ਜੇਤੂਆਂ ਵਿੱਚ 30 ਔਰਤਾਂ ਹਨ। ਇਹਨਾਂ ਵਿੱਚ, ਵਿਦੇਸ਼ੀ/ਐਨਆਰਆਈ/ਪੀਆਈਓ/ਓਸੀਆਈ ਸ਼੍ਰੇਣੀ ਦੇ 8 ਲੋਕ ਵੀ ਹਨ। ਇੱਥੇ 9 ਮਸ਼ਹੂਰ ਹਸਤੀਆਂ ਹਨ ਜਿਨ੍ਹਾਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ – ਮਾਮੂਲੀ ਰਕਮ ਨੂੰ ਲੈ ਕੇ ਨੌਜ਼ਵਾਨ ਦਾ ਕਤਲ, ਜੂਏ ਦੀ ਰਕਮ ਨੂੰ ਲੈ ਕੇ ਹੋਇਆ ਸੀ ਵਿਵਾਦ

Exit mobile version