International

ਡਿਊਟੀ ‘ਤੇ ਜਾਨ ਗੁਆਉਣ ਵਾਲੇ ‘ਸੰਦੀਪ ਸਿਘ ਦੇ ਨਾਂ ਰੱਖਿਆ ਜਾਵੇਗਾ ਅਮਰੀਕਾ ਦੇ ਡਾਕਖਾਨੇ ਦਾ ਨਾਂ

‘ਦ ਖ਼ਾਲਸ ਬਿਊਰੋ ( ਅਮਰੀਕਾ ) :- ਅਮਰੀਕਾ ਦੇ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਸਿੱਖ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ’ਤੇ ਰੱਖਣ ਦਾ ਮਤਾ ਪਾਸ ਕੀਤਾ ਹੈ। ਜੋ ਕਿ ਇੱਕ ਸਾਲ ਪਹਿਲਾਂ ਡਿਊਟੀ ਦੌਰਾਨ ਗੋਲੀ ਵੱਜਣ ਕਾਰਨ ਮਾਰਿਆ ਗਿਆ ਸੀ।

ਇਸ ਮੌਕੇ ਮਹਿਲਾ ਆਗੂ ਲਿਜ਼ੀ ਫਲੈਚਰ ਨੇ ਕਿਹਾ, ‘ਡਿਪਟੀ (ਸ਼ੈਰਿਫ) ਧਾਲੀਵਾਲ ਨੇ ਆਪਣੇ ਭਾਈਚਾਰੇ ਵੱਲੋਂ ਸਰਵੋਤਮ ਸੇਵਾ ਕੀਤੀ ਹੈ। ਉਸ ਨੇ ਬਰਾਬਰੀ ਤੇ ਭਾਈਚਾਰੇ ਲਈ ਸੇਵਾਵਾਂ ਨਿਭਾਉਂਦਿਆਂ ਜਾਨ ਦੇ ਦਿੱਤੀ।’ ਫਲੈਚਰ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਅਮਰੀਕੀਆਂ ਲਈ ਇੱਕ ਆਦਰਸ਼ ਹੈ। ਉਹ ਹੈਰਿਸ ਸ਼ੈਰਿਫ ਦੇ ਦਫ਼ਤਰ ’ਚ ਕੰਮ ਕਰਨ ਵਾਲਾ ਪਹਿਲਾ ਸਿੱਖ ਸੀ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਧਾਲੀਵਾਲ ਟੈਕਸਸ ਪੁਲੀਸ ’ਚ ਤਾਇਨਾਤ ਸੀ, ਅਤੇ 27 ਸਤੰਬਰ 2019 ਨੂੰ ਡਿਊਟੀ ’ਤੇ ਸੀ ਜਦੋਂ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ।