The Khalas Tv Blog India ਸੀਯੂਈਟੀ-ਯੂਜੀ ਦੀ ਰਜਿਸਟਰੇਸ਼ਨ ਲਈ ਪੋਰਟਲ 11 ਅਪਰੈਲ ਤੱਕ ਮੁੜ ਖੋਲ੍ਹਿਆ ਗਿਆ,ਵਿਦਿਆਰਥੀਆਂ ਦੀ ਮੰਗ ਤੋਂ ਬਾਅਦ ਕੀਤਾ ਗਿਆ ਫੈਸਲਾ
India

ਸੀਯੂਈਟੀ-ਯੂਜੀ ਦੀ ਰਜਿਸਟਰੇਸ਼ਨ ਲਈ ਪੋਰਟਲ 11 ਅਪਰੈਲ ਤੱਕ ਮੁੜ ਖੋਲ੍ਹਿਆ ਗਿਆ,ਵਿਦਿਆਰਥੀਆਂ ਦੀ ਮੰਗ ਤੋਂ ਬਾਅਦ ਕੀਤਾ ਗਿਆ ਫੈਸਲਾ

ਦਿੱਲੀ : ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ-ਅੰਡਰ ਗ੍ਰੈਜੂਏਟ ਸੀਯੂਈਟੀ-ਯੂਜੀ ਵਾਸਤੇ ਅਰਜ਼ੀਆਂ ਲੈਣ ਲਈ ਪੋਰਟਲ ਤਿੰਨ ਦਿਨਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀਆਂ ਅਪੀਲਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ।

ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰੀਖਿਆ ਨਾਲ ਸਬੰਧਤ ਸਿਲੇਬਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਭਾਵੇਂ  ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ NCERT ਵੱਲੋਂ ਪਾਠ-ਪੁਸਤਕਾਂ ਨੂੰ ਤਰਕਸੰਗਤ ਬਣਾਉਣ ਲਈ ਬਦਲਾਅ ਕੀਤੇ ਹਨ।

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਮੁਖੀ ਜਗਦੀਸ਼ ਕੁਮਾਰ ਨੇ ਕਿਹਾ, “ਬਹੁਤ ਸਾਰੇ ਵਿਦਿਆਰਥੀਆਂ ਦੀਆਂ ਬੇਨਤੀਆਂ ਤੋਂ ਬਾਅਦ, ਅਸੀਂ ਐਤਵਾਰ, ਸੋਮਵਾਰ ਅਤੇ ਮੰਗਲਵਾਰ (9, 10 ਅਤੇ 11 ਅਪਰੈਲ) ਨੂੰ ਸੀਯੂਈਟੀ-ਯੂਜੀ ਲਈ ਐਪਲੀਕੇਸ਼ਨ ਪੋਰਟਲ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਪੋਰਟਲ ਮੰਗਲਵਾਰ (11 ਅਪਰੈਲ 2023) ਨੂੰ ਰਾਤ 11.59 ਵਜੇ ਬੰਦ ਹੋ ਜਾਵੇਗਾ।’’ ਇਸ ਵਾਰ ਸੀਯੂਈਟੀ-ਯੂਜੀ ਲਈ ਤਕਰੀਬਨ 14 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ, ਜਿਹੜੀਆਂ ਪਿਛਲੇ ਸਾਲ ਤੋਂ 41 ਫ਼ੀਸਦ ਵੱਧ ਹੈ। ਦੱਸਣਯੋਗ ਹੈ ਕਿ ਪਹਿਲਾਂ ਸੀਯੂਈਟੀ-ਯੂਜੀ ਲਈ ਅਰਜ਼ੀਆਂ ਦੀ ਆਖਰੀ ਤਰੀਕ 30 ਮਾਰਚ ਸੀ,ਪਰ ਹੁਣ 11 ਅਪ੍ਰੈਲ ਤੱਕ ਇਸ ਨੂੰ ਵਧਾ ਦਿੱਤਾ ਗਿਆ ਹੈ।

Exit mobile version