The Khalas Tv Blog Punjab ਪਤਨੀ ਅਤੇ ਬੇਟੇ ਨਾਲ ਇਹ ਕਾਰਾ ਕਰ ਕੇ ਫ਼ਰਾਰ ਹੋਇਆ ਥਾਣੇਦਾਰ, ਪਾਲਤੂ ਕੁੱਤਾ ਵੀ ਨਹੀਂ ਬਖ਼ਸ਼ਿਆ..
Punjab

ਪਤਨੀ ਅਤੇ ਬੇਟੇ ਨਾਲ ਇਹ ਕਾਰਾ ਕਰ ਕੇ ਫ਼ਰਾਰ ਹੋਇਆ ਥਾਣੇਦਾਰ, ਪਾਲਤੂ ਕੁੱਤਾ ਵੀ ਨਹੀਂ ਬਖ਼ਸ਼ਿਆ..

The policeman escaped after shooting his wife, son and pet dog

ਪਤਨੀ ਅਤੇ ਬੇਟੇ ਨਾਲ ਇਹ ਕਾਰਾ ਕਰ ਕੇ ਫ਼ਰਾਰ ਹੋਇਆ ਥਾਣੇਦਾਰ, ਪਾਲਤੂ ਕੁੱਤਾ ਵੀ ਨਹੀਂ ਬਖ਼ਸ਼ਿਆ..

ਗੁਰਦਾਸਪੁਰ : ਪੰਜਾਬ ਦੇ ਜਿਲ੍ਹੇ ਗੁਰਦਾਸਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬ ਪੁਲਿਸ ਦੇ ਇੱਕ ਏਐਸਆਈ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਭੁੰਬਲੀ ਵਿੱਚ ਏਐਸਆਈ ਭੁਪਿੰਦਰ ਸਿੰਘ ਨੇ ਆਪਣੀ ਪਤਨੀ ਬਲਜੀਤ ਕੌਰ 40 ਸਾਲ ਅਤੇ ਆਪਣੇ ਪੁੱਤਰ ਬਲਪ੍ਰੀਤ ਸਿੰਘ 19 ਸਾਲ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਵਿੱਚ ਦੋਵਾਂ ਦੀ ਮੌਤ ਹੋ ਗਈ। ਏਐਸਆਈ ਭੁਪਿੰਦਰ ਸਿੰਘ ਨੇ ਆਪਣੇ ਪਾਲਤੂ ਕੁੱਤੇ ਨੂੰ ਵੀ ਗੋਲੀਆਂ ਮਾਰ ਦਿੱਤੀਆਂ ਅਤੇ ਆਪ ਇਸ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਐਸਐਸਪੀ ਗੁਰਦਾਸਪੁਰ ਵੀ ਮੌਕੇ ਉਤੇ ਪਹੁੰਚ ਗਏ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਏਐਸਆਈ ਭੁਪਿੰਦਰ ਸਿੰਘ ਅੰਮ੍ਰਿਤਸਰ ਵਿਖ਼ੇ ਤਾਇਨਾਤ ਸੀ। ਗੋਲੀ ਮਾਰਨ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ। ਕੁੱਝ ਲੋਕਾਂ ਅਨੁਸਾਰ ਭੁਪਿੰਦਰ ਸਿੰਘ ਡਿਪ੍ਰੈਸ਼ਨ ਦਾ ਸ਼ਿਕਾਰ ਸੀ, ਜਦੋਂ ਕਿ ਕੁਝ ਇਸ ਨੂੰ ਘਰੇਲੂ ਕਲੇਸ਼ ਦੱਸ ਰਹੇ ਹਨ।

ਪਿੰਡ ਭੁੰਬਲੀ ਦੇ ਸਰਪੰਚ ਪਰਮਜੀਤ ਅਨੁਸਾਰ ਇਸ ਸਬੰਧ ਵਿਚ ਥਾਣਾ ਤਿਬੜ ਦੇ ਮੁਨਸ਼ੀ ਨੂੰ ਫੋਨ ’ਤੇ ਸੂਚਨਾ ਦਿੱਤੀ ਗਈ। ਦੱਸ ਦਈਏ ਕਿ, ਏਐਸਆਈ ਦੀ ਪਤਨੀ ਪ੍ਰਾਇਮਰੀ ਅਧਿਆਪਕਾ ਸੀ।

Exit mobile version