ਬਿਉਰੋ ਰਿਪੋਰਟ – 8 ਦਿਨ ਪਹਿਲਾਂ ਲੁਧਿਆਣਾ ਦੇ ਜਿਮ ਤੋਂ ਕਸਰਤ ਕਰਕੇ ਪਰਤ ਰਹੀ ਨੌਜਵਾਨ ਮੁਟਿਆਰ ਨੂੰ XYLO ਕਾਰ ਨੇ ਉੱਡਾ ਦਿੱਤਾ ਸੀ। ਇਸ ਮਾਮਲੇ ਵਿੱਚ ਹੁਣ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਿਸ ਇਸ ਨੂੰ ਸ਼ੁਰੂਆਤ ਵਿੱਚ ਦੁਰਘਟਨਾ ਦੀ ਨਜ਼ਰ ਨਾਲ ਵੇਖ ਰਹੀ ਸੀ, ਪਰ ਜਦੋਂ ਜਾਂਚ ਕੀਤੀ ਤਾਂ ਪਤਾ ਚੱਲਿਆ ਪੂਰੀ ਯੋਜਨਾ ਦੇ ਤਹਿਤ ਪਹਿਲਾਂ ਰੇਕੀ ਕੀਤੀ ਗਈ ਫਿਰ ਕੁੜੀ ਦਾ ਕਤਲ ਕੀਤਾ ਗਿਆ ਅਤੇ ਇਸ ਨੂੰ ਦੁਰਘਟਨਾ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ।
ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ADCP ਜਗਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਵੀਟੀ ਅਰੋੜਾ ਦੇ ਮੁਲਜ਼ਮ ਲਖਵਿੰਦਰ ਸਿੰਘ ਉਰਫ ਲੱਖਾ ਨਾਲ ਇਤਰਾਜ਼ਯੋਗ ਰਿਸ਼ਤਾ ਸੀ। ਸਵੀਟੀ ਲਖਵਿੰਦਰ ‘ਤੇ ਵਿਆਹ ਦਾ ਦਬਾਅ ਪਾ ਰਹੀ ਸੀ, ਜਦਕਿ ਮੁਲਜ਼ਮ ਲਖਵਿੰਦਰ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ।
4 ਦਿਨ ਤੱਕ ਸਵੀਟੀ ਦੀ ਰੇਕੀ ਕੀਤੀ
ਲਖਵਿੰਦਰ ਨੇ ਆਪਣੇ 2 ਸਾਥੀਆਂ ਕੁਲਵਿੰਦਰ ਅਤੇ ਡਰਾਈਵਰ ਅਜਮੇਰ ਸਿੰਘ ਦੀ ਮਦਦ ਨਾਲ ਸਵੀਟੀ ਦੀ 3 ਤੋਂ 4 ਦਿਨ ਰੇਕੀ ਕਰਵਾਈ। ਸਵੀਟੀ ਲਖਵਿੰਦਰ ਸਿੰਘ ਦੀ ਮੋਬਾਈਲ ਕੰਪਨੀ ਵਿੱਚ ਕੰਮ ਕਰਦੀ ਸੀ, ਉੱਥੇ ਹੀ ਦੋਵੇ ਇਕ ਦੂਜੇ ਦੇ ਨਜ਼ਦੀਕ ਆਏ ਸਨ। ਮੁਲਜ਼ਮਾਂ ਨੇ 10 ਮਈ ਨੂੰ ਸਵੀਟੀ ਨੂੰ ਕਾਰ ਨਾਲ ਦਰੜ ਕੇ ਮਾਰ ਦਿੱਤਾ। ਪੁਲਿਸ ਨੇ ਮੁਲਜ਼ਮ ਲਖਵਿੰਦਰ ਸਿੰਘ ਉਰਫ਼ ਲੱਖਾ ਅਤੇ ਕੁਲਵਿੰਦਰ ਸਿੰਘ ਉਰਫ਼ ਪਿੰਦਾ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਤਰਨ ਤਾਰਨ ਅਤੇ ਅੰਮ੍ਰਿਤਸਰ ਵਿੱਚ ਰਹਿੰਦੇ ਸਨ। ਪੁਲਿਸ ਨੇ ਕਾਰ ਚਲਾਉਣ ਵਾਲੇ ਅਜਮੇਰ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰੀ ਕੀਤਾ ਸੀ ।
ਇਸ ਤਰ੍ਹਾਂ ਕੀਤਾ ਗਿਆ ਨੌਜਵਾਨ ਕੁੜੀ ਦਾ ਕਤਲ
10 ਮਈ ਨੂੰ ਸਵੀਟੀ ਸੁਫਿਆ ਚੌਕ ‘ਤੇ ਜਿਮ ਦੇ ਬਾਹਰ ਸੈਰ ਕਰ ਰਹੀ ਸੀ। XYLO ਕਾਰ ਨੇ ਸਵੀਟੀ ਨੂੰ ਜ਼ੋਰ ਨਾਲ ਟੱਕਰ ਮਾਰੀ ਅਤੇ ਸੜਕ ਦੇ ਡਿਵਾਇਡਰ ਵਿੱਚ ਜਾਕੇ ਟਕਰਾਈ। ਇਸ ਦੇ ਬਾਅਦ ਗੱਡੀ ਦਾ ਡਰਾਈਵਰ ਆਇਆ ਅਤੇ ਕੁੜੀ ਦੀ ਨਬਜ਼ ਚੈੱਕ ਕੀਤੀ ਅਤੇ ਮੌਕਾ ਮਿਲ ਦੇ ਹੀ ਫਰਾਰ ਹੋ ਗਿਆ। ਜਿਮ ਵਿੱਚ ਕੁੜੀ ਨੇ ਨਾਲ ਆਏ ਭਤੀਜੇ ਨੇ ਖੂਨ ਵਿੱਚ ਲੱਥ ਪੱਥ ਵੇਖ ਸ਼ੋਰ ਮਚਾਇਆ। ਉਹ ਲੋਕਾਂ ਦੀ ਮਦਦ ਨਾਲ ਔਰਤ ਨੂੰ ਹਸਪਤਾਲ ਲੈਕੇ ਪਹੁੰਚੇ। ਪਰ ਉਸ ਦੀ ਹਾਲਤ ਵਿਗੜ ਗਈ, ਲੋਕਾਂ ਦੀ ਮਦਦ ਨਾਲ ਔਰਤ ਨੂੰ ਹਸਤਪਾਲ ਪਹੁੰਚਾਇਆ ਗਿਆ ਤਾਂ ਉਸ ਦੀ ਹਾਲਤ ਵਿਗੜਦੀ ਵੇਖ ਪਰਿਵਾਰ ਨੇ ਉਸ ਨੂੰ ਦਿੱਲੀ ਲੈਕੇ ਚੱਲੇ ਗਏ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ।
ਇਹ ਵੀ ਪੜ੍ਹੋ – ਰਾਹੁਲ ਗਾਂਧੀ ਦੀਆਂ ਵਧ ਸਕਦੀਆਂ ਮੁਸ਼ਕਲਾਂ, ਅਦਾਲਤ ਨੇ ਭੇਜਿਆ ਸੰਮਨ