Punjab

ਲੜਕੀ ਨੂੰ ਘਸੀਟਣ ਵਾਲੇ ਚੜ੍ਹੇ ਪੁਲਿਸ ਦੇ ਹਵਾਲੇ, ਪੁਲਿਸ ਦਾ ਗਾਣਾ ਲਗਾ ਲੰਗੜਿਆ ਦੀ ਵੀਡੀਓ ਵਾਇਰਲ

ਬਿਊਰੋ ਰਿਪੋਰਟ –  ਜਲੰਧਰ (Jalandhar) ਵਿੱਚ ਪਿਛਲੇ ਦਿਨੀਂ ਇਕ ਲੜਕੀ ਤੋਂ ਮੋਬਾਇਲ ਖੋਹ ਕੇ ਉਸ ਨੂੰ ਗਲੀਆਂ ਵਿੱਚ ਘਸੀਟਿਆ ਸੀ। ਉਨ੍ਹਾਂ ਤਿੰਨਾਂ ਚੋਰਾਂ ਨੂੰ ਜਲੰਧਰ ਪੁਲਿਸ (Jalandhar Police) ਵੱਲੋਂ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਤਿੰਨੇ ਚੋਰ ਨੂੰ ਦਿਖਾਇਆ ਗਿਆ ਹੈ। ਤਿੰਨਾਂ ਦੇ ਪੈਰ ਟੁੱਟੇ ਹੋਏ ਹਨ ਅਤੇ ਪੁਲਿਸ ਉਨ੍ਹਾਂ ਨੂੰ ਲੈ ਕੇ ਜਾ ਰਹੀ ਹੈ। ਚੋਰ ਚਿਲਾ ਚਲਾ ਕੇ ਕਹਿ ਰਹੇ ਹਨ ਕਿ “ਸਰ ਸਾਨੂੰ ਮਾਫ ਕਰਦੇ ਅੱਗੇ ਤੋਂ ਗਲਤੀ ਨਹੀਂ ਕਰਦੇ”।

ਪੁਲਿਸ ਵੱਲੋਂ ਚੋਰਾਂ ਨੂੰ ਲਿਜਾਂਦੇ ਸਮੇਂ ਵੀਡੀਓ ਪਿਛੇ ਗਾਣਾ ਲਗਾਇਆ ਹੋਇਆ ਹੈ ਕਿ ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ। 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਲੜਕੀ ਤੋਂ ਜਲੰਧਰ ਵਿੱਚ ਮੋਬਾਇਲ ਫੋਨ ਖੋਹ ਕੀਤੀ ਗਈ ਸੀ, ਜਿਸ ਨੂੰ ਬਚਾਉਣ ਲਈ ਲੜਕੀ ਚੋਰਾਂ ਨਾਲ ਜੱਦੋ ਜਹਿਦ ਕਰ ਰਹੀ ਸੀ ਪਰ ਚੋਰਾਂ ਵੱਲੋਂ ਮੋਟਰਸਾਈਕਲ ਦੇ ਨਾਲ ਹੀ ਲੜਕੀ ਨੂੰ ਕਾਫੀ ਦੂਰੀ ਤੱਕ ਘਸੀਟਿਆ ਸੀ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ।

https://x.com/CPJalandhar/status/183314593900070956

ਇਹ ਵੀ ਪੜ੍ਹੋ –   ਹਰਿਆਣਾ ’ਚ ‘ਆਪ’ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਕੱਲ੍ਹ ਪਾਰਟੀ ’ਚ ਸ਼ਾਮਲ ਹੋਏ ਪ੍ਰੋ. ਛਤਰਪਾਲ ਨੂੰ ਦਿੱਤੀ ਟਿਕਟ