ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਹੀ ਗੜੇਮਾਰੀ ਵਿੱਚ ਘਿਰਨ ਕਾਰਨ ਵਿਸਤਾਰਾ ਏਅਰਲਾਈਨਜ਼ (Vistara Airlines) ਦੇ ਇੱਕ ਜਹਾਜ਼ ਨੂੰ ਭੁਵਨੇਸ਼ਵਰ ਹਵਾਈ ਅੱਡੇ(Bhubaneswar Airport) ‘ਤੇ ਤਤਕਾਲ ਵਿੱਚ ਉਤਾਰਨਾ ਪਿਆ। ਗੜੇਮਾਰੀ ਦੇ ਕਾਰਨ ਜਹਾਜ਼ ‘ਚ ਆਈ ਖਰਾਬੀ ਕਾਰਨ ਤਤਕਾਲ ‘ਚ ਭੁਵਨੇਸ਼ਵਰ ਹਵਾਈ ਅੱਡੇ ‘ਤੇ ਜਹਾਜ਼ ਨੂੰ ਉਤਾਰਿਆ ਗਿਆ। ਇਹ ਜਹਾਜ਼ ਭੁਵਨੇਸ਼ਵਰ ਤੋਂ ਦਿੱਲੀ ਜਾ ਰਿਹਾ ਸੀ ਅਤੇ ਇਸ ਨੇ ਭੁਵਨੇਸ਼ਵਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ।
ਜਾਣਕਾਰੀ ਮੁਤਾਬਕ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਹੀ ਇਸ ਨੂੰ ਭੁਵਨੇਸ਼ਵਰ ਹਵਾਈ ਅੱਡੇ ‘ਤੇ ਲੈਂਡ ਕਰਵਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਸਾਰਿਆਂ ਸਵਾਰਿਆਂ ਸੁਰੱਖਿਅਤ ਹਨ। ਜਹਾਜ਼ ਦੇ ਉਡਾਣ ਭਰਨ ਤੋਂ ਕੁੱਝ ਸਮੇਂ ਹੀ ਮੌਸਮ ਖਰਾਬ ਹੋ ਗਿਆ, ਜਿਸ ਦੀ ਜਾਣਕਾਰੀ ਪਾਇਲਟ ਨੇ ਏਟੀਸੀ ਨੂੰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਗੜੇਮਾਰੀ ਕਾਰਨ ਜਹਾਜ਼ ਦਾ ਸ਼ੀਸ਼ਾ ਟੁੱਟਿਆ ਹੈ।
ਇਹ ਵੀ ਪੜ੍ਹੋ – ਸਲਮਾਨ ਖ਼ਾਨ ਦੇ ਘਰ ਗੋਲੀਬਾਰੀ ਮਾਮਲਾ: ਪੁਲਿਸ ਹਿਰਾਸਤ ‘ਚ ਇੱਕ ਨੇ ਕੀਤੀ ਖੁਦਕੁਸ਼ੀ