Punjab

ਬੱਚੇ ਨੂੰ ਅਗਵਾ ਕਰਨ ਵਾਲਾ ਪਿੰਡ ਦਾ ਹੀ ਨਿਕਲਿਆ ਵਸਨੀਕ

ਬਿਉਰੋ ਰਿਪੋਰਟ – ਖੰਨਾ ਦੇ ਪਿੰਡ ਸੀਹਾਂ ਦੌਦ ਵਿਚ ਜੋ ਬੱਚਾ ਅਗਵਾ ਹੋਇਆ ਸੀ ਉਸ ਮਾਮਲੇ ਵਿਚ ਹੁਣ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਬੱਚੇ ਨੂੰ ਅਗਵਾ ਕਰਨਾ ਵਾਲਾ ਮੁੱਖ ਦੋਸ਼ੀ ਜਸਪ੍ਰੀਤ ਸਿੰਘ ਵੀ ਪਿੰਡ ਸੀਹਾਂ ਦੌਦ ਦਾ ਹੀ ਰਹਿਣ ਵਾਲਾ ਸੀ, ਜਿਸ ਦਾ ਕੱਲ੍ਹ ਪੁਲਿਸ ਨੇ ਇਨਕਾਉਂਟਰ ਕਰ ਦਿੱਤਾ। ਜਸਪ੍ਰੀਤ ਸਿੰਘ ਦੇ ਪਿਤਾ ਨੇ ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਦੱਸਿਆ ਕਿ ਜਸਪ੍ਰੀਤ ਢਾਈ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਸਾਨੂੰ ਅਗਵਾ ਕਾਂਡ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਸੀਂ ਹੁਣ ਤੱਕ ਇਹ ਸਮਝਦੇ ਰਹੇ ਸੀ ਕਿ ਉਹ ਕੈਨੇਡਾ ਵਿਚ ਹੀ ਹੈ ਪਰ ਸਾਨੂੰ ਉਸ ਦੀ ਇਸ ਹਰਕਤ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਅਸੀਂ ਅਗਵਾ ਹੋਏ ਬੱਚੇ ਦੇ ਪਰਿਵਾਰ ਨਾਲ ਬੱਚੇ ਨੂੰ ਲੱਭ ਰਹੇ ਸਨ। ਪਰਿਵਾਰ ਨੇ ਇਹ ਵੀ ਦੱਸਿਆ ਕਿ ਉਹ ਅੰਮ੍ਰਿਤਧਾਰੀ ਸਿੰਘ ਹੈ ਅਤੇ ਉਸ ਦਾ ਬਹੁਤ ਵਧਿਆ ਸੁਭਾਅ ਹੈ ਪਰ ਪਤਾ ਨਹੀਂ ਉਸ ਨੇ ਅਜਿਹਾ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਸ ਨੇ ਕਰੋੜਾਂ ਦੀ ਫਿਰੌਤੀ ਕਿਉਂ ਮੰਗੀਆਂ ਸਨ ਜੇਕਰ ਉਸ ਨੂੰ ਕੋਈ ਲੋੜ ਹੁੰਦੀ ਤਾਂ ਅਸੀਂ ਜ਼ਮੀਨ ਵੇਚ ਕੇ ਪੂਰੀ ਕਰ ਦੇਣੀ ਸੀ। ਉਸ ਦੇ 10ਵੇਂ ਮਹੀਨੇ ਵਿਚ ਵਿਆਹ ਸੀ, ਅਸੀਂ ਤਾਂ ਸਮਝਦੇ ਸੀ ਕਿ ਉਸ ਵਿਆਹ ਦੇ ਨੇੜੇ ਹੀ ਪੰਜਾਬ ਆਵੇਗਾ। ਉਸ ਦੇ ਦਾਦੇ ਨੇ ਦੱਸਿਆ ਕਿ ਉਸ ਨੂੰ ਛੋਟੇ ਹੁੰਦੇ ਹੀ ਅਖੰਡ ਪਾਠ ਦਾ ਸਿਖਾ ਦਿੱਤਾ ਸੀ ਪਰ ਸਾਨੂੰ ਯਕੀਨ ਨਹੀਂ ਹੋ ਰਿਹਾ ਉਸ ਨੇ ਕੀ ਕੀਤਾ ਹੈ। ਸਾਡੀ ਤਾਂ ਆੜ੍ਹਤੀ ਗੁਰਜੰਟ ਸਿੰਘ ਦੇ ਪਰਿਵਾਰ ਨਾਲ ਰਿਸ਼ਤੇਦਾਰੀ ਹੈ ਜਦੋਂ ਤੋਂ ਬੱਚਾ ਅਗਵਾ ਹੋਇਆ ਸੀ ਅਸੀਂ ਤਾਂ ਨਾਲ ਲੱਭ ਰਹੇ ਸੀ।

ਇਹ ਵੀ ਪੜ੍ਹੋ – ਰਾਜਾ ਵੜਿੰਗ ਨੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ