Punjab

ਬੱਚੇ ਨੂੰ ਬਚਾਉਣ ਲਈ ਮਾਮੇ ਨੇ ਮਾਰੀ ਦਰਿਆ ‘ਚ ਛਾਲ, ਭਾਲ ਜਾਰੀ

ਨਵਾਂਸ਼ਹਿਰ  (NawaSahar) ਦੇ ਪਿੰਡ ਆਂਸਰੋ ਨੇੜੇ ਸਤਲੁਜ ਦਰਿਆ ਦੇ ਕੰਢੇ ‘ਤੇ ਖੜ੍ਹੇ ਇਕ 14 ਸਾਲਾ ਨੌਜਵਾਨ ਦਾ ਪੈਰ ਤਿਲਕ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਉਸ ਨੂੰ ਬਚਾਉਣ ਲਈ 34 ਸਾਲਾ ਰਮਨ ਕੁਮਾਰ ਨਾਮ ਦੇ ਵਿਅਕਤੀ ਨੇ ਵੀ ਨਦੀ ਵਿੱਚ ਛਾਲ ਮਾਰ ਦਿੱਤੀ ਪਰ ਉਹ ਵੀ ਬਾਹਰ ਨਾ ਆ ਸਕਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ।

ਦੱਸਿਆ ਜਾ ਰਿਹਾ ਹੈ ਕਿ ਪਿੰਡ ਨੇੜੇ ਧਾਰਮਿਕ ਸਮਾਗਮ ਚਲ ਰਿਹਾ ਸੀ, ਜਿਸ ਵਿੱਚ ਦੂਰੋ-ਦੂਰੋਂ ਲੋਕ ਮੱਥਾ ਟੇਕਣ ਲਈ ਪਹੁੰਚੇ ਹੋਏ ਸਨ। ਇਹ ਪਰਿਵਾਰ ਵੀ ਖਰੜ ਤੋਂ ਵੀ ਆਇਆ ਹੋਇਆ ਸੀ ਅਤੇ ਇਸ ਪਰਿਵਾਰ ਦਾ 14 ਸਾਲਾ ਲੜਕਾ ਅੰਸ਼ ਵਾਲੀਆ ਨਜ਼ਦੀਕੀ ਸਤਲੁਜ ਦਰਿਆ ਦੇ ਕੰਢੇ ਪਹੁੰਚ ਕੇ ਪਾਣੀ ਨੂੰ ਦੇਖ ਰਿਹਾ ਸੀ ਕਿ ਅਚਾਨਕ ਤਿਲਕ ਕੇ ਪਾਣੀ ਵਿੱਚ ਡਿੱਗ ਗਿਆ। ਅੰਸ਼ ਨੂੰ ਸਤਲੁਜ ਦਰਿਆ ਵਿੱਚ ਡਿੱਗਣ ਤੋਂ ਬਚਾਉਣ ਲਈ ਉਸ ਦੇ ਮਾਮੇ ਨੇ ਤੁਰੰਤ ਪਾਣੀ ਵਿੱਚ ਛਾਲ ਮਾਰ ਦਿੱਤੀ ਪਰ ਉਹ ਵੀ ਤੇਜ਼ ਪਾਣੀ ਦੀ ਲਪੇਟ ਵਿੱਚ ਆ ਗਿਆ।

ਇਸ ਘਟਨਾ ਦੀ ਜਾਣਕਾਰੀ ਲੋਕਾਂ ਵੱਲੋਂ ਪੁਲਿਸ ਪ੍ਰਸਾਸ਼ਨ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾਇਆ ਹੈ। ਗੋਤਾਖੋਰਾਂ ਵੱਲੋਂ ਦੋਵਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

 

ਇਹ ਵੀ ਪੜ੍ਹੋ –  ਬੇਅਦਬੀ ਗੋਲੀਕਾਂਡ ਦੇ ਪੀੜਥ ਸੁਖਰਾਜ ਦਾ ਮਾਨ ਸਰਕਾਰ ‘ਤੇ ਗੰਭੀਰ ਇਲਜ਼ਾਮ !