India Punjab

ਪੰਜਾਬ ਵਾਲਿਆਂ ਨੇ ਕਮਾਲ ਕਰ ਦਿੱਤੀ : ਕੇਜਰੀਵਾਲ

ਦ ਖ਼ਲਸ ਬਿਊਰੋ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ । ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤੀ। ਕੈਪਟਨ, ਪ੍ਰਕਾਸ਼ ਸਿੰਘ ਬਾਦਲ, ਚੰਨੀ, ਸਿੱਧੂ ਸਾਰੇ ਹਾਰ ਗਏ। ਇਹ ਬਹੁਤ ਵੱਡਾ ਇਨਕਲਾਬ ਹੈ। ਉਨ੍ਹਾਂ ਨੇ ਕਿਹਾ ਕਿ We Love You Punjab ਕਿਹਾ। ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਆਦਰਸ਼ ਭਾਰਤ ਬਣਾਵਾਂਗੇ ਜਿਥੇ ਪੜਾਈ ਵੀ ਸਸਤੀ ਹੋਵੇਗੀ ਤੇ ਸਾਡੀਆਂ ਧੀਆਂ ਭੈਣਾਂ ਵੀ ਸੁਰੱਖਿਅਤ ਹੋਣਗੀਆਂ।

ਕੇਜਰੀਵਾਲ ਨੇ ਸਭ ਨੂੰ ਆਪ ਦਾ ਹਿਸਾ ਬਣਨ ਦੀ ਅਪੀਲ ਕੀਤੀ ।ਆਮ ਆਦਮੀ ਦੀ ਦੀ ਤਾਕਤ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਦੋੜ ਤੋਂ ਇੱਕ ਆਮ ਆਦਮੀ ਨੇ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਤੇ ਇੱਕ ਆਮ ਘਰ ਦੀ ਕੁੜੀ ਨੇ ਸਿਧੂ ਤੇ ਮਜੀਠੀਆ ਦੋਹਾਂ ਨੂੰ ਹਰਾਇਆ।ਇਹ ਆਮ ਆਦਮੀ ਦੀ ਤਾਕਤ ਹੈ।ਆਮ ਆਦਮੀ ਪਾਰਟੀ ਇੱਕ ਇੰਕਲਾਬ ਦਾ ਨਾਂ ਹੈ। ਅਖੀਰ ਉਹਨਾਂ ਭਗਵੰਤ ਮਾਨ ਨੂੰ ਜਿੱਤ ਲਈ ਵੱਧਾਈ ਦਿੱਤੀ ਤੇ ਕਿਹਾ ਕਿ ਆਉਣ ਵਾਲਾ ਸਮਾਂ ਭਾਰਤ ਦਾ ਹੈ।