India

ਪਟਨਾ ਹਾਈ ਕੋਰਟ ਨੇ ਮੌਤ ਦੀ ਸਜ਼ਾ ਦਾ ਬਦਲਿਆ ਫੈਸਲਾ! ਮੋਦੀ ਦੀ ਰੈਲੀ ‘ਚ ਕੀਤੇ ਸੀ ਧਮਾਕੇ

ਬਿਊਰੋ ਰਿਪੋਰਟ – ਪਟਨਾ ਹਾਈ ਕੋਰਟ (Patna High Court) ਨੇ 4 ਲੋਕਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਸਾਲ 2013 ਵਿੱਚ ਪਟਨਾ ਦੇ ਗਾਂਧੀ ਮੈਦਾਨ (Gandhi Ground) ਵਿੱਚ ਨਰਿੰਦਰ ਮੋਦੀ (Narinder Modi) ਵੱਲੋਂ ਰੈਲੀ ਕੀਤੀ ਜਾ ਰਹੀ ਸੀ ਤਾਂ ਅਚਾਨਕ ਕਈ ਧਮਾਕੇ ਹੋ ਗਏ। ਇਸ ਤੋਂ ਬਾਅਦ ਸਿਵਲ ਅਦਾਲਤ ਨੇ ਸਾਰਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਸਿਵਲ ਅਦਾਲਤ ਨੇ 4 ਨੂੰ ਮੌਤ ਦੀ ਸਜ਼ਾ ਅਤੇ 2 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਵੱਲੋਂ ਵੀ 2 ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। 

ਦੱਸ ਦੇਈਏ ਕਿ ਦੋਸ਼ੀਆਂ ਨੂੰ ਉਮਰ ਬਹੁਤ ਘੱਟ ਸੀ, ਜਿਸ ਕਰਕੇ ਅਦਾਲਤ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਤ ਤਬਦੀਲ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਉਮਰ ਛੋਟੀ ਹੈ, ਇਨ੍ਹਾਂ ਲੋਕਾਂ ਨੂੰ ਵੀ ਜੀਣ ਦਾ ਹੱਕ ਹੈ। ਇਸੇ ਲਈ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ  –  ਜਲੰਧਰ ਡਾਕ ਵਿਭਾਗ ਦੀ ਮੁਲਾਜ਼ਮ ਅਗਵਾਹਕਾਂਡ ’ਚ ਸਨਸਨੀਖੇਜ਼ ਖ਼ੁਲਾਸਾ! ਜਾਂਚ ਨਾਲ ਪਲਟ ਗਿਆ ਪੂਰਾ ਮਾਮਲਾ